ਪੁਲਸ ਛਾਉਣੀ ਬਣਿਆ ਫਗਵਾੜਾ, ਅਮਰਨਾਥ ਯਾਤਰੀਆਂ ''ਤੇ ਹਮਲੇ ਨਾਲ ਸ਼ਿਵ ਸੈਨਾ ਦਾ ਫੁੱਟਿਆ ਗੁੱਸਾ

07/11/2017 7:10:14 PM

ਫਗਵਾੜਾ (ਜਲੋਟਾ) : ਸ਼੍ਰੀ ਅਮਰਨਾਥ ਯਾਤਰੀਆਂ 'ਤੇ ਸੋਮਵਾਰ ਰਾਤ ਨੂੰ ਅਨੰਤਨਾਗ ਵਿਖੇ ਹੋਏ ਹਮਲੇ ਬਾਰੇ ਤਿੱਖੀ ਪ੍ਰਤੀਕ੍ਰਿਆ ਦਿੰਦਿਆਂ ਸ਼ਿਵ ਸੈਨਾ ਨੇ ਕਿਹਾ ਹੈ ਕਿ ਹੁਣ ਸਰਕਾਰ ਘਟਨਾ ਦੀ ਨਖੇਧੀ ਅਤੇ ਅਫਸੋਸ ਜ਼ਾਹਿਰ ਕਰਨ ਤੋਂ ਬਾਜ ਆਏ ਅਤੇ ਜ਼ਮੀਨੀ ਤੌਰ 'ਤੇ ਕਾਰਵਾਈ ਕਰਦੇ ਹੋਏ ਅੱਤਵਾਦੀਆਂ ਅਤੇ ਪਾਕਿਸਤਾਨ ਨੂੰ ਸਬਕ ਸਿਖਾਉਣ ਲਈ ਕਦਮ ਚੁੱਕੇ। ਮੰਗਲਵਾਰ ਸਵੇਰੇ ਸ਼ਿਵ ਸੈਨਾ ਨੇ ਸ਼੍ਰੀ ਹਨੁਮਾਨਗੜ੍ਹੀ ਤੋਂ ਹਰਗੋਬਿੰਦ ਨਗਰ ਚੌਕ ਤਕ ਰੋਸ ਮੁਜ਼ਾਹਰਾ ਕਰਦੇ ਹੋਏ ਪਾਕਿਸਤਾਨ ਅਤੇ ਅੱਤਵਾਦ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਰੈਸਟ ਹਾਊਸ ਦੇ ਨਜ਼ਦੀਕ ਪਾਕਿਸਤਾਨ ਦਾ ਝੰਡਾ ਵੀ ਫੂਕਿਆ ਗਿਆ।
ਇਸ ਮੌਕੇ ਸ਼ਿਵ ਸੈਨਾ ਦੇ ਸੂਬਾ ਮੀਤ ਪ੍ਰਧਾਨ ਇੰਦਰਜੀਤ ਕਰਵਲ, ਸੂਬਾ ਜਨਰਲ ਸਕੱਤਰ ਗੁਰਦੀਪ ਸੈਣੀ, ਸੰਗਠਨ ਮੰਤਰੀ ਪੰਜਾਬ ਕੁਲਦੀਪ ਦਾਣੀ, ਬੱਬੂ ਚੋਪੜਾ, ਨਰਿੰਦਰ ਨਿੰਦੀ, ਰੁਪੇਸ਼ ਧੀਰ, ਮਨੋਜ ਸ਼ਰਮਾ, ਦਿਨੇਸ਼ ਬਾਂਸਲ ਅਤੇ ਡੈਨੀ ਧੀਰ ਨੇ ਕਿਹਾ ਕਿ ਇਹ ਹਿੰਦੂਆਂ ਦੀ ਧਾਰਮਿਕ ਆਸਥਾ 'ਤੇ ਹਮਲਾ ਹੈ ਜਿਸਨੂੰ ਮੁਆਫ ਨਹੀਂ ਕੀਤਾ ਜਾ ਸਕਦਾ। ਮੋਦੀ ਸਰਕਾਰ ਸਿੱਧਾ ਐਕਸ਼ਨ ਲੈਂਦੇ ਹੋਏ ਮਹਿਬੂਬਾ ਸਰਕਾਰ ਨੂੰ ਬਰਖਾਸਤ ਕਰਕੇ ਫੌਜ ਨੂੰ ਖੁੱਲਾ ਹੱਥ ਦਵੇ ਤਾਂ ਜੋ ਅੱਤਵਾਦ ਦਾ ਜੜ ਤੋਂ ਸਫਾਇਆ ਕੀਤਾ ਜਾ ਸਕੇ ਨਾਲ ਹੀ ਪਾਕਿਸਤਾਨ ਦੇ ਕਬਜੇ ਵਾਲੇ ਕਸ਼ਮੀਰ ਵਿਚ ਚਲ ਰਹੇ ਟ੍ਰੇਨਿੰਗ ਕੈਂਪਾਂ ਨੂੰ ਵੀ ਖਤਮ ਕੀਤਾ ਜਾਵੇ। ਇਸ ਮੌਕੇ ਅਵਤਾਰ ਪੰਮਾ, ਰਮੇਸ਼ ਗੁਪਤਾ, ਸੁਨੀਲ ਜਲੋਟਾ, ਵਿਲਾਇਤੀ ਰਾਮ, ਬਲਜੀਤ ਭੁਲਾਰਾਈ, ਸੁਰਿੰਦਰ ਪਾਲ ਬਾਬਾ, ਸ਼ਮਸ਼ੇਰ ਭਾਰਤੀ, ਦੀਨਬੰਧੂ ਪਾਂਡੇ, ਗੋਵਿੰਦਾ ਪਾਂਡੇ, ਅਮਿਤ ਬੱਬੀ, ਪਾਲੀ, ਇੰਦਰਜੀਤ ਸਿੰਘ, ਮਾਨਿਕ ਚੰਦ, ਚੰਦਨ, ਬੱਲੂ, ਗੌਰਵ, ਜਿੱਮੀ ਕਰਵਲ, ਰਾਜਕੁਮਾਰ, ਸ਼ਾਲੂ ਹਦੀਆਬਾਦ, ਰਿੰਕੂ,ਚੈਰੀ ਆਦਿ ਵੀ ਹਾਜ਼ਰ ਸਨ।