ਅਖਿਲ ਭਾਰਤੀ ਪੁਲਸ ਪ੍ਰਤੀਯੋਗਿਤਾ 25 ਜੁਲਾਈ ਨੂੰ, ਹਿੱਸਾ ਲੈਣਗੇ 500 ਖਿਡਾਰੀ

07/23/2016 4:57:43 PM

ਜਲੰਧਰ : 65ਵੀਆਂ ਅਖਿਲ ਭਾਰਤੀ ਪੁਲਸ ਵਾਟਰ ਸਪੋਰਟਸ ਅਤੇ ਕਰਾਸ ਕੰਟਰੀ ਚੈਂਪੀਅਨਸ਼ਿਪ ਦਾ ਆਯੋਜਨ 25 ਤੋਂ 29 ਜੁਲਾਈ ਤੱਕ ਪੀ. ਏ. ਪੀ. ਮੁੱਖ ਦਫਤਰ ਜਲੰਧਰ ''ਚ ਕੀਤਾ ਜਾਵੇਗਾ, ਜਿਸ ''ਚ 23 ਸੂਬਿਆਂ ਤੋਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ 500 ਖਿਡਾਰੀ ਹਿੱਸਾ ਲੈ ਰਹੇ ਹਨ। ਇਸ ਚੈਂਪੀਅਨਸ਼ਿਪ ਦਾ ਆਯੋਜਨ ਪੰਜਾਬ ਪੁਲਸ ਵਲੋਂ ਕੀਤਾ ਜਾ ਰਿਹਾ ਹੈ, ਜਿਸ ਦਾ ਉਦਘਾਟਨ ਪੰਜਾਬ ਪੁਲਸ ਦੇ ਡਾਇਰੈਕਟਰ ਜਨਰਲ (ਡੀ. ਜੀ.) ਹਰਦੀਪ ਸਿੰਘ ਕਰਨਗੇ।
ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਅਤੇ ਪੁਲਸ ਜਵਾਨਾਂ ਦਾ ਮਨੋਬਲ ਵਧਾਉਣ ਲਈ ਆਲ ਇੰਡੀਆ ਪੁਲਸ ਸਪੋਰਟਸ ਕੰਟਰੋਲ ਬੋਰਡ ਦੇਸ਼ ਦੇ ਪੁਲਸ ਬਲਾਂ ਦੀ ਪ੍ਰਤੀਯੋਗਿਤਾ ਦਾ ਆਯੋਜਨ ਕਰਾਉਂਦੀ ਹੈ। ਇਹ ਪ੍ਰਤੀਯੋਗਿਤਾ 13 ਵੱਖ-ਵੱਖ ਕਲਸਟਰਾਂ ''ਚ ਆਯੋਜਿਤ ਕੀਤੀ ਜਾਂਦੀ ਹੈ। ਜਲੰਧਰ ''ਚ ਆਯੋਜਿਤ ਕੀਤੇ ਜਾ ਰਹੇ 5 ਦਿਨਾ ਕਲਸਟਰ ''ਚ 20 ਤੈਰਾਕੀ, ਤਿੰਨ ਗੋਤਾਖੋਰਾਂ, ਵਾਟਰਪੋਲੋ ਮੈਚ ਅਤੇ 12 ਕਿਲੋਮੀਟਰ ਦੀ ਕਰਾਸ ਕੰਟਰੀ ਰੇਸ ਸ਼ਾਮਲ ਹੈ।
ਤੈਰਾਕੀ ਅਤੇ ਵਾਟਰਪੋਲੋ ''ਚ ਪੰਜਾਬ ਪੁਲਸ ਦੇ ਸਟਾਰ ਖਿਡਾਰੀਆਂ ''ਚ ਹੈੱਡ ਕਾਂਸਟੇਬਲ ਰਾਜਬੀਰ ਸਿੰਘ ਅਤੇ ਸਹਾਇਕ ਸਬ ਇੰਸਪੈਕਟਰ ਹਰਮਿੰਦਰ ਸਿੰਘ, ਇੰਸਪੈਕਟਰ ਮੰਦਾਰ ਏ ਦਿਵਾਸੇ ਬੀ. ਐੱਸ. ਐੱਫ., ਹਰਿਆਣਾ ਪੁਲਸ ਇੰਸਪੈਕਟਰ ਪੁਨੀਤ ਰਾਣਾ ਅਤੇ ਹੋਰ ਸ਼ਾਮਲ ਹਨ। 64ਵੇਂ ਆਲ ਇੰਡੀਆ ਪੁਲਸ ਤੈਰਾਕੀ ਅਤੇ ਕਰਾਸ ਕੰਟਰੀ ਚੈਂਪੀਅਨਸ਼ਿਪ 2016 ਲਖਨਊ ''ਚ ਆਯੋਜਿਤ ਕੀਤੀ ਗਈ ਸੀ, ਜਿਸ ''ਚ ਪੰਜਾਬ ਪੁਲਸ ਵਾਟਰਪੋਲੋ ''ਚ ਤੀਜੇ ਸਥਾਨ ''ਤੇ ਰਹੀ ਸੀ ਅਤੇ ਤੈਰਾਕੀ ''ਚ 9 ਮੈਡਲ ਪ੍ਰਾਪਤ ਕੀਤੇ ਸਨ। 
 

Babita Marhas

This news is News Editor Babita Marhas