ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਨੇ ਦਿੱਤਾ ਧਰਨਾ

02/24/2018 12:14:54 AM

ਬੰਗਾ, (ਚਮਨ ਲਾਲ, ਰਾਕੇਸ਼)- ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਨੇ ਅੱਜ ਬੀ.ਡੀ.ਪੀ.ਓ. ਦਫ਼ਤਰ ਅੱਗੇ ਧਰਨਾ ਦੇ ਕੇ ਮੰਗ ਪੱਤਰ ਦਿੱਤਾ। ਇਸ ਮੌਕੇ ਸੂਬਾ ਪ੍ਰਧਾਨ ਰਾਮ ਸਿੰਘ ਨੂਰਪੁਰੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦਾ ਗਰੀਬਾਂ ਵੱਲ ਕੋਈ ਧਿਆਨ ਨਹੀਂ ਸਿਰਫ ਅਮੀਰਾਂ ਦੇ ਹੀ ਘਰ ਭਰ ਰਹੀ ਹੈ। ਮਨਰੇਗਾ ਨੂੰ ਠੀਕ ਢੰਗ ਨਾਲ ਲਾਗੂ ਕਰਨ ਲਈ ਵਧੇਰੇ ਫੰਡ ਦੀ ਲੋੜ ਹੈ ਪਰ ਕੇਂਦਰੀ ਬਜਟ 'ਚ ਫੰਡ ਘੱਟ ਰੱਖਿਆ ਜਾਂਦਾ ਹੈ। ਖੇਤ ਮਜ਼ਦੂਰਾਂ ਲਈ ਸਰਬਪੱਖੀ ਕੇਂਦਰੀ ਕਾਨੂੰਨ ਬਣਾਉਣ ਦੀ ਲੋੜ ਹੈ ਤਾਂ ਕਿ ਰੋਜ਼ਗਾਰ, ਸਿਹਤ, ਸਿੱਖਿਆ, ਮਕਾਨ, ਪੀਣ ਵਾਲਾ ਪਾਣੀ ਆਦਿ ਲੋੜਾਂ ਹੱਲ ਕੀਤੀਆਂ ਜਾਣ। ਗਰੀਬਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣ ਤੇ ਨਿੱਤ ਵਰਤੋਂ ਦੀਆਂ ਚੀਜ਼ਾਂ ਸਸਤੀਆਂ ਕੀਤੀਆਂ ਜਾਣ, ਬੇਘਰਿਆਂ ਨੂੰ ਘਰ ਬਣਾ ਕੇ ਦਿੱਤੇ ਜਾਣ, ਦਲਿਤਾਂ 'ਤੇ ਹੋ ਰਹੇ ਸਮਾਜਿਕ ਹਮਲੇ ਬੰਦ ਕੀਤੇ ਜਾਣ ਆਦਿ ਮੰਗਾਂ ਨੂੰ ਹੱਲ ਕਰਨ ਦੀ ਲੋੜ ਹੈ। ਸਾਥੀ ਨੂਰਪੁਰੀ ਨੇ ਕਿਹਾ ਕਿ ਪੰਜਾਬ ਸਰਕਾਰ ਚੋਣਾਂ ਵੇਲੇ ਕੀਤੇ ਵਾਅਦਿਆਂ ਤੋਂ ਭੱਜ ਰਹੀ ਹੈ। ਇਸ ਲਈ ਤਿੱਖੇ ਸੰਘਰਸ਼ ਦੀ ਲੋੜ ਹੈ। 
ਇਸ ਮੌਕੇ ਜ਼ਿਲਾ ਸਕੱਤਰ ਕੁਲਦੀਪ ਝਿੰਗੜ, ਤਹਿਸੀਲ ਪ੍ਰਧਾਨ ਕੁਲਵੰਤ ਰਾਏ, ਤਹਿਸੀਲ ਸਕੱਤਰ ਜੋਗਿੰਦਰ ਲੜੋਆ, ਰੌਸ਼ਨ ਲਾਲੀ, ਨੌਜਵਾਨ ਆਗੂ ਬਲਵਿੰਦਰ ਪਾਲ ਬੰਗਾ, ਚਰਨਜੀਤ ਚੰਨੀ, ਗੁਰਦੀਪ ਸਿੰਘ ਗੁਲਾਟੀ, ਚੈਨ ਸਿੰਘ, ਗੁਰਸ਼ਰਨ ਸਿੰਘ ਬੰਗਾ, ਨਬੀ ਨੂਰਪੁਰ, ਸੈਂਡੀ ਬੰਗਾ, ਸਾਹਿਲ ਦੱਤ, ਗੁਰਚਰਨ ਝਿੰਗੜ ਆਦਿ ਨੇ ਸੰਬੋਧਨ ਕੀਤਾ।