ਠੇਕਾ ਖੁੱਲ੍ਹਣ ਦੇ ਵਿਰੋਧ ''ਚ 15 ਐੱਸ. ਡੀ. ਐੱਮ. ਦਫਤਰ ਘੇਰਨ ਦਾ ਐਲਾਨ

05/12/2019 4:04:49 PM

ਭਵਾਨੀਗੜ੍ਹ (ਅੱਤਰੀ) : ਨੇੜਲੇ ਪਿੰਡ ਮੁਨਸ਼ੀਵਾਲਾ ਵਿਖੇ ਸੰਘਣੀ ਆਬਾਦੀ ਵਿਚ ਸ਼ਰਾਬ ਦਾ ਠੇਕਾ ਖੋਲ੍ਹਣ ਦੇ ਵਿਰੋਧ ਵਿਚ 18 ਅਪ੍ਰੈਲ ਤੋਂ ਨੌਜਵਾਨ ਭਾਰਤ ਸਭਾ (ਪੰਜਾਬ) ਦੀ ਅਗਵਾਈ ਹੇਠ ਸੰਘਰਸ਼ ਚੱਲ ਰਿਹਾ ਹੈ।  ਐਤਵਾਰ ਨੂੰ ਨੌਜਵਾਨ ਭਾਰਤ ਸਭਾ ਪੰਜਾਬ ਦੇ ਆਗੂ ਪ੍ਰਗਟ ਕਾਲਾਝਾੜ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਬੀਤੀ 18 ਅਪ੍ਰੈਲ ਨੂੰ ਪਿੰਡ ਦੀ ਸੰਘਣੀ ਆਬਾਦੀ ਕੋਲ ਠੇਕੇਦਾਰ ਨੇ ਰਾਤੋ ਰਾਤ ਜ਼ਮੀਨ ਠੇਕੇ 'ਤੇ ਲੈ ਕੇ ਸ਼ਰਾਬ ਦਾ ਠੇਕਾ ਖੋਲ੍ਹ ਦਿੱਤਾ ਸੀ ਜਿਸਦਾ ਨੌਜਵਾਨ ਭਾਰਤ ਸਭਾ (ਪੰਜਾਬ) ਦੀ ਅਗਵਾਈ ਹੇਠ ਲੋਕਾਂ ਨੇ ਧਰਨਾ ਲਗਾਇਆ ਅਤੇ ਪ੍ਰਸ਼ਾਸਨ ਦੀ ਮੌਜੂਦਗੀ ਅੰਦਰ ਠੇਕੇ ਨੂੰ ਜਿੰਦਰਾ ਲਗਵਾਇਆ ਗਿਆ। ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਧਰਨਾ ਸਮਾਪਤ ਕੀਤਾ ਸੀ। ਮੌਕੇ ਉੱਪਰ ਤਹਿਸੀਲਦਾਰ ਸਾਹਿਬ, ਐੱਸ. ਐੱਚ. ਓ. ਥਾਣਾ ਕਾਲਾਝਾੜ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਪਹੁੰਚ ਕੇ ਵਿਸ਼ਵਾਸ ਦਿਵਾਇਆ ਸੀ ਕਿ ਇਹ ਮਸਲੇ ਸਬੰਧੀ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਕਰਵਾਈ ਜਾਵੇਗੀ ਅਤੇ ਉਨ੍ਹਾਂ ਸਮਾਂ ਠੇਕਾ ਬੰਦ ਰਹੇਗਾ।
ਮਿਤੀ 22 ਅਪ੍ਰੈਲ ਨੂੰ ਮਸਲੇ ਸੰਬੰਧੀ ਡਿਪਟੀ ਕਮਿਸ਼ਨਰ ਸੰਗਰੂਰ ਨਾਲ ਕਰ ਅਤੇ ਆਬਕਾਰੀ ਵਿਭਾਗ ਇੰਸਪੈਕਟਰ ਨੂੰ ਇਸ ਮਸਲੇ ਸੰਬੰਧੀ ਮਿਲਿਆ ਜਾ ਚੁੱਕਾ ਹੈ ਪਰੰਤੂ ਅਧਿਕਾਰੀਆਂ ਨੂੰ ਮਿਲਣ ਤੋਂ ਬਾਅਦ ਵੀ ਇਹ ਮਸਲਾ ਹੱਲ ਨਹੀਂ ਹੋਇਆ, ਜਿਸ ਦੇ ਚੱਲਦੇ ਮਿਤੀ 15 ਮਈ ਨੂੰ ਐੱਸ.ਡੀ.ਐੱਮ. ਦਫ਼ਤਰ ਭਵਾਨੀਗੜ੍ਹ ਅੱਗੇ ਧਰਨਾ ਦਿੱਤਾ ਜਾਵੇਗਾ। 

Gurminder Singh

This news is Content Editor Gurminder Singh