ਲਾਵਾਰਿਸ ਹਾਲਤ ''ਚ ਖੜ੍ਹੀ ਕਾਰ ''ਚੋਂ ਨਾਜਾਇਜ਼ ਦੇਸੀ ਸ਼ਰਾਬ ਬਰਾਮਦ

08/01/2017 7:17:03 AM

ਫਤਿਹਗੜ੍ਹ ਸਾਹਿਬ (ਟਿਵਾਣਾ)-ਥਾਣਾ ਬਡਾਲੀ ਆਲਾ ਸਿੰਘ ਪੁਲਸ ਵੱਲੋਂ ਗਸ਼ਤ ਤੇ ਚੈਕਿੰਗ ਦੌਰਾਨ ਲਾਵਾਰਿਸ ਹਾਲਤ 'ਚ ਖੜ੍ਹੀ ਇਕ ਫੀਅਟ ਕਾਰ 'ਚੋਂ 324 ਬੋਤਲਾਂ ਨਾਜਾਇਜ਼ ਦੇਸੀ ਸ਼ਰਾਬ ਬਰਾਮਦ ਕੀਤੀ ਗਈ ਹੈ।  ਜਾਣਕਾਰੀ ਦਿੰਦਿਆਂ ਥਾਣਾ ਬਡਾਲੀ ਆਲਾ ਸਿੰਘ ਦੇ ਮੁਖੀ ਇੰਸਪੈਕਟਰ ਸਤਨਾਮ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕਰੀਬ 11.50 ਵਜੇ ਏ. ਐੱਸ. ਆਈ. ਗੁਰਚਰਨ ਸਿੰਘ, ਹੈੱਡ ਕਾਂਸਟੇਬਲ ਜਗਰੂਪ ਸਿੰਘ, ਹੌਲਦਾਰ ਸੰਜੀਵ ਕੁਮਾਰ ਪੁਲਸ ਪਾਰਟੀ ਸਮੇਤ ਗਸ਼ਤ 'ਤੇ ਜਾ ਰਹੇ ਸਨ ਤਾਂ ਜਦੋਂ ਉਹ ਬਿਜਲੀ ਗਰਿੱਡ ਬਡਾਲੀ ਆਲਾ ਸਿੰਘ ਤੋਂ ਥੋੜ੍ਹਾ ਅੱਗੇ ਪੁੱਜੇ ਤਾਂ ਸੜਕ ਦੇ ਖੱਬੇ ਪਾਸੇ ਇਕ ਫੀਅਟ ਕਾਰ ਨੰਬਰ ਪੀ. ਬੀ.11 ਐੱਮ. 1515 ਲਾਵਾਰਿਸ ਹਾਲਤ ਵਿਚ ਖੜ੍ਹੀ ਸੀ, ਜਿਸ ਦੀਆਂ ਤਾਕੀਆਂ ਲਾਕ ਨਹੀਂ ਸਨ। ਆਸ-ਪਾਸ ਭਾਲ ਕਰਨ 'ਤੇ ਕੋਈ ਵਿਅਕਤੀ ਨਹੀਂ ਮਿਲਿਆ ਤਾਂ ਜਦੋਂ ਪੁਲਸ ਪਾਰਟੀ ਨੇ ਕਾਰ ਦੀਆਂ ਤਾਕੀਆਂ ਖੋਲ੍ਹ ਕੇ ਦੇਖੀਆਂ ਤਾਂ ਅੰਦਰੋਂ 324 ਬੋਤਲਾਂ ਨਾਜਾਇਜ਼ ਦੇਸੀ ਸ਼ਰਾਬ ਬਰਾਮਦ ਹੋਈ, ਜਿਸ ਨੂੰ ਕਬਜ਼ੇ ਵਿਚ ਲੈ ਕੇ ਪੁਲਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਐਕਸਾਈਜ਼ ਐਕਟ ਤਹਿਤ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।