ਅਕਾਲੀਆਂ ਨੇ ਫੂਕਿਆ ਖਹਿਰਾ ਦਾ ਪੁਤਲਾ

11/19/2017 4:12:23 AM

ਸ੍ਰੀ ਮੁਕਤਸਰ ਸਾਹਿਬ,   (ਪਵਨ)-  ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਰੋਧੀ 'ਆਪ' ਆਗੂ ਸੁਖਪਾਲ ਸਿੰਘ ਖਹਿਰਾ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਰੋਸ ਮਾਰਚ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ ਅਤੇ ਕੋਟਕਪੂਰਾ ਚੌਕ ਵਿਖੇ ਪੁਤਲਾ ਫੂਕਿਆ ਗਿਆ। ਭਾਈ ਮਹਾ ਸਿੰਘ ਦੀਵਾਨ ਹਾਲ ਵਿਖੇ ਨਵਨਿਯੁਕਤ ਜ਼ਿਲਾ ਪ੍ਰਧਾਨ ਤੇ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਦੀ ਅਗਵਾਈ ਵਿਚ ਇਕੱਠੇ ਹੋਏ ਆਗੂਆਂ ਅਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਆਗੂਆਂ ਨੇ ਕਿਹਾ ਕਿ ਫਾਜ਼ਿਲਕਾ ਦੀ ਮਾਣਯੋਗ ਅਦਾਲਤ ਵੱਲੋਂ ਜਾਰੀ ਕੀਤੇ ਗਏ ਸੰਮਨਾਂ ਸਬੰਧੀ ਹੁਣ ਮਾਣਯੋਗ ਹਾਈ ਕੋਰਟ ਨੇ ਵੀ ਖਹਿਰਾ ਦੀ ਅਪੀਲ ਖਾਰਿਜ ਕਰ ਦਿੱਤੀ ਹੈ। ਖਹਿਰਾ ਤੇ ਉਸ ਦੀ ਪਾਰਟੀ 'ਆਪ' ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਨਸ਼ਿਆਂ ਦੇ ਮੁੱਦੇ 'ਤੇ ਪੰਜਾਬੀਆਂ ਨੂੰ ਬਦਨਾਮ ਕੀਤਾ ਗਿਆ, ਜਦਕਿ ਹੁਣ ਉਨ੍ਹਾਂ ਦੇ ਆਪਣੇ ਸਬੰਧ ਸਮੱਗਲਰਾਂ ਨਾਲ ਸਾਹਮਣੇ ਆ ਰਹੇ ਹਨ। ਅਜਿਹੇ ਵਿਚ 'ਆਪ' ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਚੁੱਪੀ ਵੀ ਸ਼ੱਕ ਜ਼ਾਹਿਰ ਕਰਦੀ ਹੈ ਕਿ ਖਹਿਰਾ ਦੇ ਕਾਲੇ ਕਾਰਨਾਮਿਆਂ ਵਿਚੋਂ ਉਨ੍ਹਾਂ ਨੂੰ ਹਿੱਸਾ ਜਾਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਖਹਿਰਾ ਨੂੰ ਨੈਤਿਕਤਾ ਦੇ ਆਧਾਰ 'ਤੇ ਅਸਤੀਫਾ ਦੇਣਾ ਚਾਹੀਦਾ ਹੈ। 
ਵਿਧਾਨ ਸਭਾ ਚੋਣਾਂ ਨੇੜੇ ਆਮ ਆਦਮੀ ਪਾਰਟੀ ਦੇ ਜੋ ਆਗੂ ਨਸ਼ਿਆਂ ਸਬੰਧੀ ਸ਼੍ਰੋਮਣੀ ਅਕਾਲੀ ਦਲ ਅਤੇ ਹੋਰ ਰਾਜਸੀ ਪਾਰਟੀਆਂ ਦੇ ਆਗੂਆਂ ਨੂੰ ਬਦਨਾਮ ਕਰਦੇ ਸਨ, ਉਹ ਹੁਣ ਖਹਿਰਾ ਵਾਰੀ ਕਿਉਂ ਚੁੱਪੀ ਧਾਰ ਚੁੱਕੇ ਹਨ। ਇਸ ਦੌਰਾਨ ਹਰਪ੍ਰੀਤ ਸਿੰਘ ਕੋਟਭਾਈ ਜਨਰਲ ਸਕੱਤਰ, ਮਨਜਿੰਦਰ ਸਿੰਘ ਬਿੱਟੂ ਸਾਬਕਾ ਚੇਅਰਮੈਨ, ਹਰਪਾਲ ਸਿੰਘ ਬੇਦੀ ਪ੍ਰਧਾਨ, ਰਾਮ ਸਿੰਘ ਆਰੇ ਵਾਲਾ, ਸੰਨੀ ਢਿੱਲੋਂ ਗਿੱਦੜਬਾਹਾ, ਗੁਰਦੀਪ ਸਿੰਘ ਮੜ੍ਹਮੱਲੂ, ਬਸੰਤ ਸਿੰਘ ਕੰਗ, ਰੋਬਿਨ ਬਰਾੜ, ਜਗਵੰਤ ਲੰਬੀ ਢਾਬ, ਨਿੱਪੀ ਔਲਖ, ਬਿੰਦਰ ਗੋਨਿਆਣਾ ਸਿਆਸੀ ਸਕੱਤਰ, ਗੁਰਵੀਰ ਸਿੰਘ ਕਾਕੂ ਸੀਰਵਾਲੀ, ਜਸਪਾਲ ਸਿੰਘ ਛਾਬੜਾ ਆਦਿ ਹਾਜ਼ਰ ਸਨ।