ਅਕਾਲੀ ਦਲ ਲਈ ਭਾਜਪਾ ਤੋਂ ਬਿਨਾਂ ਲੋਕ ਸਭਾ ਚੋਣਾਂ ਦਾ ਪੈਂਡਾ ਤੈਅ ਕਰਨਾ ਸੌਖਾ ਨਹੀ!

04/04/2024 3:34:10 PM

ਦੋਰਾਹਾ (ਸੁਖਵੀਰ ਸਿੰਘ) : ਸ਼੍ਰੋਮਣੀ ਅਕਾਲੀ ਦੀ ਜਿੱਥੇ ਪੇਂਡੂ ਖੇਤਰਾਂ 'ਚ ਚੰਗੀ ਪੈਠ ਹੈ, ਉੱਥੇ ਹੀ ਜੇਕਰ ਸ਼ਹਿਰੀ ਵੋਟ ਦੀ ਗੱਲ ਕੀਤੀ ਜਾਵੇ ਤਾਂ ਭਾਰਤੀ ਜਨਤਾ ਪਾਰਟੀ ਸ਼ਹਿਰੀ ਖੇਤਰਾਂ 'ਚ ਆਪਣਾ ਚੰਗਾ ਪ੍ਰਭਾਵ ਬਣਾ ਰਹੀ ਹੈ ਅਤੇ ਰਾਮ ਮੰਦਰ ਨੂੰ ਲੈ ਕੇ ਹਿੰਦੂ ਵੋਟ ਭਾਜਪਾ ਦੇ ਹੱਕ ਵਿੱਚ ਭੁਗਤਣ ਦੀਆਂ ਕਿਆਸਰਾਈਆਂ ਹਨ। ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਸੂਤਰਾਂ ਦੇ ਹਵਾਲੇ ਤੋਂ ਗੱਲ ਮੰਨੀਏ ਤਾਂ ਅਕਾਲੀ ਦਲ ਲਈ ਭਾਜਪਾ ਤੋਂ ਬਿਨਾਂ ਲੋਕ ਸਭਾ ਚੋਣਾਂ ਦਾ ਪੈਂਡਾ ਤੈਅ ਕਰਨਾ ਸੌਖਾ ਨਹੀ ਜਾਪਦਾ।

ਇਹ ਵੀ ਪੜ੍ਹੋ : ਪੰਜਾਬ ਦੇ Main ਹਾਈਵੇਅ 'ਤੇ ਲੱਗਾ ਪੱਕਾ ਧਰਨਾ, ਇੱਧਰ ਆਉਣ ਵਾਲੇ ਦੇਣ ਧਿਆਨ, ਜਾਮ 'ਚ ਨਾ ਫਸ ਜਾਇਓ (ਤਸਵੀਰਾਂ)

ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਲੜੀਆਂ ਜਾਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਅਕਾਲੀ ਦਲ ਨੂੰ ਜਿੱਥੇ ਭਾਜਪਾ ਤੋਂ ਬਿਨਾਂ ਇਕੱਲਿਆ ਚੋਣ ਲੜ ਕੇ ਖ਼ਤਰਾ ਜਾਪ ਰਿਹਾ ਹੈ, ਉੱਥੇ ਹੀ ਬਹੁਜਨ ਸਮਾਜ ਪਾਰਟੀ ਨਾਲ ਸਮਝੌਤਾ ਤੋੜਨ ਦਾ ਵੀ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਨੂੰ ਅੰਦਰੋਂ-ਅੰਦਰੀ ਵੱਡਾ ਡਰ ਸਤਾ ਰਿਹਾ ਹੈ। ਲੋਕ ਸਭਾ ਚੋਣਾਂ 2019 ਦੀ ਗੱਲ ਕਰੀਏ ਤਾਂ ਉਸ ਸਮੇਂ ਮਰਹੂਮ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ–ਭਾਜਪਾ ਗਠਜੋੜ ਵੱਲੋਂ ਸਾਂਝੇ ਤੌਰ ‘ਤੇ ਚੋਣਾਂ ਲੜੀਆ ਗਈਆਂ ਸਨ ਅਤੇ ਬਾਦਲ ਪਰਿਵਾਰ ਵਿੱਚੋਂ ਖ਼ੁਦ ਸੁਖਬੀਰ ਸਿੰਘ ਬਾਦਲ ਲੋਕ ਸਭਾ ਹਲਕਾ ਫਿਰੋਜ਼ਪੁਰ ਅਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਲੋਕ ਸਭਾ ਹਲਕਾ ਬਠਿੰਡਾ ਤੋਂ ਜਿੱਤ ਕੇ ਲੋਕ ਸਭਾ ਦੀਆਂ ਪੌੜੀਆਂ ਚੜ੍ਹੇ ਸਨ।

ਇਹ ਵੀ ਪੜ੍ਹੋ : ਬਰਨਾਲਾ ਦੇ ਪਿੰਡਾਂ 'ਚ ਮਚੀ ਹਾਹਾਕਾਰ, ਬੁਰੀ ਤਰ੍ਹਾਂ ਡਰੇ ਪਸ਼ੂ ਪਾਲਕ, ਪੜ੍ਹੋ ਕੀ ਹੈ ਪੂਰਾ ਮਾਮਲਾ

ਉੱਥੇ ਹੀ ਭਾਜਪਾ ਨੂੰ ਵੀ 2 ਸੀਟਾਂ ਮਿਲੀਆ ਸਨ ਅਤੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਅਭਿਨੇਤਾ ਸਨੀ ਦਿਓਲ ਅਤੇ ਹੁਸ਼ਿਆਰਪੁਰ ਰਾਖਵਾਂ ਸੀਟ ਤੋਂ ਸੋਮ ਪ੍ਰਕਾਸ਼ ਜਿੱਤ ਕੇ ਮੈਂਬਰ ਪਾਰਲੀਮੈਂਟ ਬਣੇ ਸਨ।  ਇਸ ਵਾਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਖ਼ੁਦ ਚੋਣ ਨਾ ਲੜਨ ਦਾ ਐਲਾਨ ਕਰਨਾ ਵੀ ਗਠਜੋੜ ਟੁੱਟਣ ਦੇ ਮੁੱਦੇ ਨਾਲ ਜੁੜਦਾ ਨਜ਼ਰ ਆ ਰਿਹਾ ਹੈ। ਦੂਜੇ ਪਾਸੇ ਭਾਜਪਾ ਦੀ ਗੱਲ ਕੀਤੀ ਜਾਵੇ ਤਾਂ ਅਕਾਲੀ ਦਲ ਤੋਂ ਬਿਨਾਂ ਪੰਜਾਬ ਦੀਆਂ 13 ਸੀਟਾਂ ‘ਤੇ ਹੀ ਭਾਜਪਾ ਇਕੱਲਿਆਂ ਆਪਣੇ ਬਲਬੂਤੇ ‘ਤੇ ਲੋਕ ਸਭਾ ਦੀਆਂ ਚੋਣਾਂ ਲੜਨ ਦੀ ਪੂਰੀ ਤਿਆਰੀ ਵਿੱਚ ਹੈ ਅਤੇ ਕੁੱਝ ਸੀਟਾਂ ਦੀ ਵੰਡ ਵੀ ਕਰ ਚੁੱਕੀ ਹੈ, ਜਦੋਂ ਕਿ ਅਕਾਲੀ ਦਲ ਵੱਲੋਂ ਅੱਜ ਤੱਕ ਸੀਟਾਂ ਦੀ ਵੰਡ ਦਾ ਆਪਣਾ ਪੱਤਾ ਤੱਕ ਨਹੀ ਖੋਲ੍ਹਿਆ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 

Babita

This news is Content Editor Babita