ਅਕਾਲੀਆਂ ਦਾ ਰੋਡ ਸ਼ੋਅ : ਸਾਡੇ ਆਪਣੇ ਰੂਲ-ਸਾਡੇ ਆਪਣੇ ਅਸੂਲ! (ਵੀਡੀਓ)

05/28/2016 7:05:44 PM

ਲੁਧਿਆਣਾ : ਸ਼ਨੀਵਾਰ ਨੂੰ ਅਕਾਲੀ ਦਲ ਵਲੋਂ ਕਾਂਗਰਸੀ ਐਮ.ਪੀ. ਰਵਨੀਤ ਬਿੱਟੂ ਨੂੰ ਚਸ਼ਮੇ ਭੇਟ ਕੀਤੇ ਜਾਣੇ ਸਨ। ਕਚਹਿਰੀ ਤਕ ਜਾਣ ਲਈ ਅਕਾਲੀ ਦਲ ਕਾਰਾਂ ਦੇ ਕਾਫਲੇ ''ਚ ਪੁੱਜਾ। ਕੋਈ ਕਾਰ ਦੀ ਬਾਰੀ ''ਚ ਬੈਠਾ ਸੀ ਤੇ ਕੋਈ ਕਾਰ ਦਾ ਪਿਛਲਾ ਦਰਵਾਜ਼ਾ ਖੋਲ੍ਹ ਕੇ ਸੈਲਫੀ ਲੈ ਰਿਹਾ ਸੀ। ਇਹ ਸਭ ਕੁੱਝ ਟ੍ਰੈਫਿਕ ਮੁਲਾਜ਼ਮਾਂ ਦੀਆ ਅੱਖਾਂ ਦੇ ਸਾਹਮਣੇ ਹੋਇਆ ਪਰ ਰੋਕਣ ਵਾਲਾ ਕੋਈ ਨਹੀਂ। ਰੋਕਦਾ ਵੀ ਕੌਣ। ਸਰਕਾਰ ਜੋ ਇਨ੍ਹਾਂ ਦੀ ਹੈ।
ਮੀਡੀਆ ਵਲੋਂ ਮਾਮਲਾ ਪੁਲਸ ਦੇ ਧਿਆਨ ''ਚ ਲਿਆਂਦੇ ਜਾਣ ਤੋਂ ਬਾਅਦ ਕਾਰਵਾਈ ਦੀ ਗੱਲ ਕੀਤੀ ਜਾ ਰਹੀ ਹੈ। ਅਕਾਲੀਆਂ ਦੇ ਕਾਫਲੇ ਨਾਲ ਜਿੱਥੇ ਥਾਂ-ਥਾਂ ਟ੍ਰੈਫਿਕ ਜਾਮ ਹੋਇਆ, ਉੱਥੇ ਆਮ ਜਨਤਾ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

Gurminder Singh

This news is Content Editor Gurminder Singh