''ਭਾਜਪਾ'' ਛੱਡਣ ਮਗਰੋਂ ''ਅਕਾਲੀ ਦਲ'' ਦੀ ਇਸ ਪਾਰਟੀ ''ਤੇ ਅੱਖ, ਜਾਣੋ ਕੀ ਰਹੇਗੀ ਅਗਲੀ ਰਣਨੀਤੀ

09/28/2020 8:45:35 AM

ਪਟਿਆਲਾ (ਰਾਜੇਸ਼ ਪੰਜੌਲਾ) : ਭਾਜਪਾ ਦੇ ਗਠਨ ਤੋਂ ਲੈ ਕੇ ਹੁਣ ਤੱਕ ਲਗਾਤਾਰ ਨਾਲ ਰਹਿਣ ਵਾਲੇ ਅਕਾਲੀ ਦਲ ਨੇ ਹੁਣ ਭਾਜਪਾ ਨਾਲ ਨਾਤਾ ਤੋੜਨ ਤੋਂ ਪੰਜਾਬ ’ਚ ਜੱਟ-ਦਲਿਤ ਸੁਮੇਲ ਬਣਾਉਣ ਦਾ ਮਨ ਬਣਾ ਲਿਆ ਹੈ। ਜਾਣਕਾਰੀ ਅਨੁਸਾਰ ਅਕਾਲੀ ਦਲ ਦੇ ਰਣਨੀਤੀਕਾਰ ਇਸ ਗੱਲ ’ਤੇ ਚਰਚਾ ਕਰ ਰਹੇ ਹਨ ਕਿ ਆਖ਼ਰ 2022 ’ਚ ਕਿਸ ਪਾਰਟੀ ਨਾਲ ਗਠਜੋੜ ਕੀਤਾ ਜਾਵੇ ਕਿਉਂਕਿ ਬਿਨ੍ਹਾਂ ਗਠਜੋੜ ਦੇ ਅਕਾਲੀ ਦਲ ਦਾ ਗੁਜ਼ਾਰਾ ਨਹੀਂ ਹੈ।

ਇਹ ਵੀ ਪੜ੍ਹੋ : 'ਨਵਜੋਤ ਸਿੱਧੂ' ਦੀ ਹਸਰਤ ਹੋਈ ਪੂਰੀ ਪਰ ਚਾਹ ਕੇ ਵੀ ਨਹੀਂ ਲੈ ਸਕਣਗੇ 'ਭਾਜਪਾ' 'ਚ ਐਂਟਰੀ

ਅਕਾਲੀ ਦਲ ਬਹੁਜਨ ਸਮਾਜ ਪਾਰਟੀ ਨਾਲ ਗਠਜੋੜ ਕਰਨ ਨੂੰ ਆਪਣੇ ਲਈ ਫਾਇਦੇਮੰਦ ਮੰਨ ਰਿਹਾ ਹੈ ਕਿਉਂਕਿ ਅਕਾਲੀ ਦਲ ਪੰਜਾਬ ’ਚ ਜੱਟ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਪਾਰਟੀ ਹੈ ਅਤੇ 100 ਫ਼ੀਸਦੀ ਜੱਟ ਸਿੱਖ ਖੇਤੀ ਨਾਲ ਸਬੰਧਿਤ ਹਨ। ਅਕਾਲੀ ਦਲ ਨੇ ਕਿਸਾਨੀ ਦੇ ਮੁੱਦੇ ’ਤੇ ਹੀ ਖੇਤੀ ਸੁਧਾਰ ਬਿੱਲਾਂ ਖ਼ਿਲਾਫ਼ ਕੇਂਦਰੀ ਮੰਤਰੀ ਅਹੁਦਾ ਛੱਡਣ ਤੋਂ ਬਾਅਦ ਭਾਜਪਾ ਨਾਲ ਨਾਤਾ ਤੋੜਿਆ ਹੈ। ਪੰਜਾਬ ’ਚ ਦਲਿਤ ਸਮਾਜ 30 ਫ਼ੀਸਦੀ ਤੋਂ ਵੱਧ ਹੈ, ਲਿਹਾਜ਼ਾ ਅਕਾਲੀ ਦਲ ਦੀਆਂ ਨਜ਼ਰਾਂ ਦਲਿਤ ਵੋਟ ਬੈਂਕ ’ਤੇ ਹਨ।

ਇਹ ਵੀ ਪੜ੍ਹੋ : ਖੇਤੀ ਬਿੱਲਾਂ ਦੇ ਪਾਸ ਹੋਣ ਲਈ 'ਬੀਬੀ ਬਾਦਲ' ਨੇ ਕੈਪਟਨ ਨੂੰ ਦੱਸਿਆ ਜ਼ਿੰਮੇਵਾਰ, ਕਹੀ ਇਹ ਗੱਲ

ਅਕਾਲੀ ਦਲ ਦੇ ਰਣਨੀਤੀਕਾਰਾਂ ਦਾ ਮੰਨਣਾ ਹੈ ਕਿ ਮੌਜੂਦਾ ਹਾਲਾਤ ’ਚ ਅਕਾਲੀ ਦਲ ਨੂੰ ਮਾਇਆਵਤੀ ਦੀ ਬਸਪਾ ਨਾਲ ਜਾਣ ’ਚ ਰਾਜਨੀਤਕ ਫਾਇਦਾ ਹੈ ਕਿਉਂਕਿ ਖੇਤੀ ਬਿੱਲ ਕਿਸਾਨਾਂ ਤੇ ਮਜ਼ਦੂਰਾਂ ਦੋਹਾਂ ਲਈ ਖ਼ਤਰਨਾਕ ਹਨ। ਜਲਦੀ ਹੀ ਅਕਾਲੀ ਦਲ ਗਠਜੋੜ ਲਈ ਬਸਪਾ ਨਾਲ ਤਾਲਮੇਲ ਕਰਨਾ ਸ਼ੁਰੂ ਕਰ ਸਕਦਾ ਹੈ। ਬੇਸ਼ੱਕ ਪੰਜਾਬ ਦੀ ਸਿਆਸਤ ’ਚ ਬਸਪਾ ਪਿਛਲੇ 2 ਦਹਾਕਿਆਂ ਤੋਂ ਹਾਸ਼ੀਏ ’ਤੇ ਚੱਲ ਰਹੀ ਹੈ ਪਰ ਅੱਜ ਵੀ ਪੰਜਾਬ ਦੇ ਹਰੇਕ ਵਿਧਾਨ ਸਭਾ ਹਲਕੇ ’ਚ ਉਸ ਦਾ 5 ਹਜ਼ਾਰ ਤੋਂ ਲੈ ਕੇ 20 ਹਜ਼ਾਰ ਤੱਕ ਵੋਟ ਬੈਂਕ ਹੈ। ਦੁਆਬਾ ’ਚ ਬਸਪਾ ਕਾਫੀ ਮਜ਼ਬੂਤ ਹੈ। ਜੇਕਰ ਉਸ ਨੂੰ ਅਕਾਲੀ ਦਲ ਦਾ ਸਾਥ ਮਿਲ ਜਾਵੇ ਤਾਂ ਬਸਪਾ ਦੇ ਇਕ ਦਰਜਨ ਤੋਂ ਵੱਧ ਉਮੀਦਵਾਰ ਜਿੱਤ ਕੇ ਵਿਧਾਨ ਸਭਾ ’ਚ ਪਹੁੰਚ ਸਕਦੇ ਹਨ ਅਤੇ ਹੋਰ ਸੀਟਾਂ ’ਤੇ ਬਸਪਾ ਵੋਟਰ ਅਕਾਲੀ ਦਲ ਨੂੰ ਵੱਡਾ ਫਾਇਦਾ ਦੁਆ ਸਕਦੇ ਹਨ। ਅਜਿਹੇ ’ਚ ਅਕਾਲੀ ਦਲ ਕੋਲ ਹੁਣ ਗਠਜੋੜ ਲਈ ਬਸਪਾ ਦਾ ਹੀ ਵਿਕਲਪ ਬਚਿਆ ਹੈ ਕਿਉਂਕਿ ਕਾਂਗਰਸ ਨਾਲ ਸਿੱਧੇ ਤੌਰ ’ਤੇ ਗਠਜੋੜ ਕਰ ਨਹੀਂ ਸਕਦੇ।

ਇਹ ਵੀ ਪੜ੍ਹੋ : ਜ਼ਾਲਮ ਨੂੰਹ-ਪੁੱਤ ਨੇ ਡੰਡੇ ਮਾਰ-ਮਾਰ ਤੋੜਿਆ 'ਬਜ਼ੁਰਗ ਮਾਂ' ਦਾ ਚੂਲ੍ਹਾ, ਮੌਤ ਨੇ ਚੀਰ ਛੱਡਿਆ ਧੀਆਂ ਦਾ ਕਾਲਜਾ
ਕੇਂਦਰ ਦੀ ਸਿਆਸਤ ’ਚ ਅਕਾਲੀ ਦਲ ਲਈ ਮੁਸ਼ਕਿਲ
ਅਕਾਲੀ ਦਲ ਨੇ ਭਾਜਪਾ ਨਾਲ ਗਠਜੋੜ ਤਾਂ ਤੋੜ ਲਿਆ ਹੈ ਪਰ ਉਸ ਲਈ ਸਭ ਤੋਂ ਵੱਡੀ ਮੁਸ਼ਕਿਲ ਕੇਂਦਰ ਦੀ ਸਿਆਸਤ ਨੂੰ ਲੈ ਕੇ ਹੋ ਗਈ ਹੈ। ਕੇਂਦਰ ’ਚ ਅਕਾਲੀ ਦਲ ਹੁਣ ਕਿਸ ਨਾਲ ਜਾਵੇਗਾ? ਇਹ ਵੱਡਾ ਸਵਾਲ ਹੈ। ਐੱਨ. ਡੀ. ਏ. ਉਸ ਨੇ ਛੱਡ ਦਿੱਤਾ ਹੈ, ਯੂ. ਪੀ. ਏ. ਦੀ ਅਗਵਾਈ ਕਾਂਗਰਸ ਕਰ ਰਹੀ ਹੈ। ਤੀਜਾ ਫਰੰਟ ਹੁਣ ਤੱਕ ਹੋਂਦ ’ਚ ਨਹੀਂ ਆਇਆ ਹੈ। ਅਜਿਹੇ ’ਚ ਅਕਾਲੀ ਦਲ ਹੁਣ ਕੀ ਕਰੇਗਾ। ਕੇਂਦਰ ’ਚ ਉਸ ਨੂੰ ਕਿਸ ਦਾ ਸਹਾਰਾ ਮਿਲੇਗਾ। ਕਮਿਊਨਿਸਟ ਕਮਜ਼ੋਰ ਹੋ ਚੁੱਕੇ ਹਨ। ਸਾਲ 2007 ਤੋਂ 2017 ਤੱਕ ਪੰਜਾਬ ’ਚ ਰਾਜ ਕਰਨ ਕਾਰਣ ਭਾਜਪਾ ਅਕਾਲੀਆਂ ਨੂੰ ਸੀ. ਬੀ. ਆਈ., ਈ. ਡੀ. ਰਾਹੀਂ ਘੇਰ ਸਕਦੀ ਹੈ ਕਿਉਂਕਿ ਕੇਂਦਰ ਕੋਲ ਅਕਾਲੀ ਆਗੂਆਂ ਖ਼ਿਲਾਫ਼ ਕਾਫੀ ਰਿਕਾਰਡ ਅਤੇ ਸਬੂਤ ਹਨ। ਅਜਿਹੇ ’ਚ ਅਕਾਲੀ ਦਲ ਦੇ ਲੋਕ ਕਿਸ ਦਾ ਸਾਥ ਲੈਣਗੇ? ਕੀ ਤੀਜਾ ਫਰੰਟ ਬਣੇਗਾ? ਇਹ ਸਮਾਂ ਹੀ ਦੱਸੇਗਾ।

 

Babita

This news is Content Editor Babita