ਅਕਾਲੀ ਦਲ ''ਚ ਅਹੁਦੇਦਾਰੀਆਂ ਅੱਜ-ਕੱਲ੍ਹ ਥੋਕ ''ਚ!

03/20/2019 12:13:40 PM

ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ ਜੋ ਪਿਛਲੇ 2 ਸਾਲਾਂ ਤੋਂ ਹਾਰ ਕਾਰਨ ਬੈਕਫੁੱਟ 'ਤੇ ਖਾਮੋਸ਼ ਦਿਸਦਾ ਸੀ ਪਰ ਬੀਤੇ ਦਿਨੀਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੀ ਵਿਧਾਨ ਸਭਾ ਦੇ 75 ਹਲਕਿਆਂ ਦਾ ਤੁਫਾਨੀ ਦੌਰਾ ਕਰਕੇ ਵਰਕਰਾਂ ਤੇ ਆਗੂਆਂ ਨੂੰ ਵੱਖ-ਵੱਖ ਅਹੁਦਿਆਂ ਨਾਲ ਨਿਵਾਜਿਆ ਜਾ ਰਿਹਾ ਹੈ। ਕਿਧਰੇ ਪੀ. ਏ. ਸੀ., ਵਰਕਿੰਗ ਕਮੇਟੀ, ਜਨਰਲ ਕੌਂਸਲ, ਜੱਥੇਬੰਦ ਸਕੱਤਰ, ਮੀਤ ਪ੍ਰਧਾਨ ਤੇ ਹੋਰ ਵਿੰਗਾਂ ਦੇ ਆਗੂ ਧੜਾਧੜ ਬਣਾਏ ਜਾ ਰਹੇ ਹਨ, ਜੋ ਵੀ ਆਗੂ ਅੱਜ-ਕੱਲ੍ਹ ਆਪਣੇ ਬੌਸ ਕੋਲ ਥੋੜ੍ਹੀ ਜਿਹੀ ਤਲਖੀ ਦਿਖਾਉਂਦਾ ਹੈ, ਦੂਜੇ ਹੀ ਦਿਨ ਉਸ ਦੀ ਚਿੱਠੀ ਉਸ ਦੇ ਹੱਥ 'ਚ ਹੁੰਦੀ ਹੈ। ਭਾਵ ਸਿਰ 'ਤੇ ਚੋਣਾਂ ਹਨ, ਕਿਸੇ ਨੂੰ ਨਾਰਾਜ਼ ਨਹੀਂ ਕੀਤਾ ਜਾ ਰਿਹਾ, ਜਦੋਂ ਕਿ ਰਾਜਸੀ ਤੌਰ 'ਤੇ ਜੇਕਰ ਦੇਖਿਆ ਜਾਵੇ ਤਾਂ ਇਹ ਨਿਯੁਕਤੀ ਪੱਤਰ ਜ਼ਿਆਦਾਤਰ ਸਿਆਸੀ ਪਾਰਟੀਆਂ ਚੋਣਾਂ ਮੌਕੇ ਹੀ ਥੋਕ ਦੇ ਭਾਅ ਦਿੰਦੀਆਂ ਹਨ ਤੇ ਚੋਣਾਂ ਖਤਮ ਹੁੰਦੇ ਹੀ ਕੁਝ ਮਹੀਨੇ ਬਾਅਦ ਇਹ ਕਹਿੰਦੀਆਂ ਹਨ ਕਿ ਜੱਥੇਬੰਦੀ ਭੰਗ ਕਰ ਦਿੱਤੀ ਗਈ ਹੈ। ਹੁਣ ਨਵੀਂ ਜੱਥੇਬੰਦੀ ਦਾ ਐਲਾਨ ਜਲਦ ਹੋਵੇਗਾ ਤਾਂ ਫਿਰ ਇਹ ਕੁਝ ਮਹੀਨਿਆਂ ਵਾਸਤੇ ਬਣੇ ਹੋਏ ਆਗੂ ਕਦੇ ਚਿੱਠੀਆਂ ਵੱਲ ਦੇਖਦੇ ਹਨ ਅਤੇ ਕਦੇ ਆਪਣੇ ਆਕਾ ਵੱਲ ਪਰ ਹਾਲ ਦੀ ਘੜੀ ਚਿੱਠੀਆਂ ਚੰਡੀਗੜ੍ਹ ਤੋਂ ਜ਼ਰੂਰ ਆ ਰਹੀਆਂ ਹਨ। 

Babita

This news is Content Editor Babita