ਪੁਲਸ ਨੇ ਅਕਾਲੀਆਂ ਨੂੰ ਗੁਰਦੁਆਰਾ ਸਾਹਿਬ ''ਚ ਕੀਤਾ ਨਜ਼ਰਬੰਦ

01/15/2018 7:12:21 PM

ਪਟਿਆਲਾ (ਇੰਦਰਜੀਤ ਬਖਸ਼ੀ) : ਅਕਾਲੀ ਦਲ ਵਲੋਂ ਪਟਿਆਲਾ 'ਚ ਦਿੱਤੇ ਜਾ ਰਹੇ ਧਰਨੇ ਨੂੰ ਲੈ ਕੇ ਅੱਜ ਪੁਲਸ ਨੇ ਅਕਾਲੀਆਂ ਨੂੰ ਗੁਰਦੁਆਰਾ ਸ੍ਰੀ ਸਿੰਘ ਸਭਾ ਵਿਚ ਨਜ਼ਰਬੰਦ ਕਰ ਦਿੱਤਾ। ਅਕਾਲੀ ਦਲ ਵਲੋਂ ਕਾਂਗਰਸੀ ਆਗੂ ਹੈਰੀ ਮਾਨ ਵਲੋਂ ਦਿੱਤੇ ਵਿਵਾਦਿਤ ਬਿਆਨ ਦੇ ਚੱਲਦੇ ਅੱਜ ਧਰਨਾ ਦਿੱਤਾ ਜਾਣਾ ਸੀ ਜਿਸ ਕਾਰਨ ਅਕਾਲੀ ਵਰਕਰ ਗੁਰਦੁਆਰਾ ਸ੍ਰੀ ਸਿੰਘ ਸਭਾ ਵਿਖੇ ਇਕੱਤਰ ਹੋ ਰਹੇ ਸਨ। ਇਸ ਦੌਰਾਨ ਪੁਲਸ ਨੇ ਗੁਰਦੁਆਰਾ ਸਾਹਿਬ ਨੂੰ ਬਾਹਰੋਂ ਤਾਲਾ ਲਗਾ ਦਿੱਤਾ। ਅਕਾਲੀ ਆਗੂਆਂ ਦਾ ਕਹਿਣਾ ਹੈ ਕਿ ਕਾਂਗਰਸ ਪੁਲਸ ਦੀ ਮਦਦ ਨਾਲ ਇਕ ਵਾਰ ਫਿਰ ਗੁਰਦੁਆਰਾ ਸਾਹਿਬ ਨੂੰ ਤਾਲੇ ਲਗਵਾ ਰਹੀ ਹੈ।