‘ਸ਼ਾਹ’ ਦੀ ਤਲਖੀ ਵਾਲੀ ‘ਟਿੱਪਣੀ’ ’ਤੇ ਅਕਾਲੀ ਖ਼ੇਮਾ ‘ਖਾਮੋਸ਼’, ਬੀਬਾ ਬਾਦਲ ਦੇ ਬਿਆਨ ’ਤੇ ਹੋਏ ‘ਤੱਤੇ’

12/22/2023 2:49:00 PM

ਲੁਧਿਆਣਾ (ਮੁੱਲਾਂਪੁਰੀ) : ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸੰਸਦ ’ਚ ਨਵੇਂ ਕਾਨੂੰਨਾਂ ਅਤੇ ਕਾਨੂੰਨੀ ਸੋਧ ਬਿੱਲਾਂ ਅਧੀਨ ਬਠਿੰਡੇ ਤੋਂ ਅਕਾਲੀ ਦਲ ਦੀ ਐੱਮ. ਪੀ. ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਅਤੇ ਰਾਜੋਆਣਾ ਦੇ ਮੁੱਦੇ ’ਤੇ ਅਮਿਤ ਸ਼ਾਹ ਦੀ ਤਲਖ਼ੀ ਭਰੀ ਟਿੱਪਣੀ ਅਤੇ ਬਿਆਨਬਾਜ਼ੀ ਅੱਜ ਸੋਸ਼ਲ ਮੀਡੀਆ ਤੋਂ ਇਲਾਵਾ ਨੈਸ਼ਨਲ ਟੀ. ਵੀ. ਚੈਨਲਾਂ ’ਤੇ ਧੂੰਆਂਧਾਰ ਪ੍ਰਚਾਰ ਵਾਂਗ ਚੱਲ ਰਹੀ ਹੈ, ਜਿਸ ’ਚ ਸ਼ਾਹ ਰਾਜੋਆਣਾ ਅਤੇ ਹੋਰਨਾਂ ਮਾਮਲਿਆਂ ’ਚ ਕੈਦੀਆਂ ਬਾਰੇ ਇਹ ਆਖ ਰਹੇ ਹਨ ਕਿ ਜਦੋਂ ਤੱਕ ਦੋਸ਼ੀ ਗਲਤੀ ਨਹੀਂ ਮੰਨਦਾ ਅਤੇ ਗਲਤੀ ਦਾ ਅਹਿਸਾਸ ਨਹੀਂ ਕਰਦਾ ਅਤੇ ਖੁਦ ਪਟੀਸ਼ਨ ਨਹੀਂ ਦਾਇਰ ਕਰਦਾ, ਉਦੋਂ ਤੱਕ ਦੋਸ਼ੀ ਨੂੰ ਕੋਈ ਰਿਆਇਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਬੀਬਾ ਬਾਦਲ ਦਾ ਨਾਂ ਲੈ ਕੇ ਇਹ ਬੰਦੀ ਸਿੰਘਾਂ ਦਾ ਮੁੱਦਾ ਉਛਾਲਣ ’ਤੇ ਬਿਆਨ ਦਾਗਿਆ। ਇਸ ਬਿਆਨ ਨੂੰ ਲੈ ਕੇ ਅਕਾਲੀ ਦਲ ਦੇ ਨੇਤਾਵਾਂ ਅਤੇ ਬੰਦੀ ਸਿੰਘਾਂ ਦੇ ਹਮਾਇਤੀਆਂ ’ਚ ਘੁਸਰ-ਮੁਸਰ ਅਤੇ ਤਰ੍ਹਾਂ-ਤਰ੍ਹਾਂ ਦੀਆਂ ਚਰਚਾਵਾਂ ਸਨ।

ਇਹ ਵੀ ਪੜ੍ਹੋ : ਕੀ ਅਮਨ ਅਰੋੜਾ ਦੀ ਵਿਧਾਨ ਸਭਾ ਮੈਂਬਰਸ਼ਿਪ ਹੋਵੇਗੀ ਖ਼ਾਰਜ, ਜਾਣੋ ਕੀ ਕਹਿੰਦਾ ਹੈ ਕਾਨੂੰਨ?

ਜਦੋਂ ‘ਜਗ ਬਾਣੀ’ ਨੇ ਕਈ ਅਕਾਲੀ ਨੇਤਾਵਾਂ ਨੂੰ ਗੱਲ ਕਰ ਕੇ ਇਸ ਮੁੱਦੇ ’ਤੇ ਉਨ੍ਹਾਂ ਦੀ ਦੇ ਵਿਚਾਰ ਜਾਣਨੇ ਚਾਹੇ ਤਾਂ ਉਨ੍ਹਾਂ ’ਚੋਂ ਕਿਸੇ ਨੇ ਵੀ ਗੱਲ ਨਹੀਂ ਕੀਤੀ ਅਤੇ ਕਿਹਾ ਕਿ ਮੀਟਿੰਗ ਉਪਰੰਤ ਹੀ ਕੁਝ ਆਖਣਗੇ। ਹਾਂ, ਇਕ ਅਕਾਲੀ ਨੇਤਾ ਨੇ ਜ਼ਰੂਰ ਕਿਹਾ ਕਿ ਸ਼ਾਹ ਦਾ ਬਿਆਨ ਅਤੇ ਤਲਖੀ ਭਰੀ ਟਿੱਪਣੀ ਆਈ ਹੈ। ਉਸ ਨਾਲ ਹੁਣ ਅਕਾਲੀ ਦਲ ਦੀ ਭਾਜਪਾ ਨਾਲ ਭਵਿੱਖ ਦੇ ਗੱਠਜੋੜ ਜਾਂ ਸਾਂਝ ਲਗਦਾ ਬੀਤੇ ਸਮੇਂ ਦੀ ਗੱਲ ਹੋ ਗਈ ਹੈ ਕਿਉਂਕਿ ਹੁਣ ਅਕਾਲੀ ਕਿਹੜੇ ਮੂੰਹ ਨਾਲ ਭਾਜਪਾ ਜਾਂ ਕੇਂਦਰ ਨਾਲ ਕਿਸੇ ਤਰ੍ਹਾਂ ਦੇ ਗੱਠਜੋੜ ਬਾਰੇ ਗੱਲ ਕਰੇਗਾ ਕਿਉਂਕਿ ਸਿੱਖਾਂ ਦੇ ਮਸਲੇ, ਬੰਦੀ ਸਿੰਘਾਂ ਦੀ ਰਿਹਾਈ, ਕਿਸਾਨਾਂ ਦੇ ਮੁੱਦੇ, ਕੇਂਦਰ ਦਾ ਨਾਂ-ਪੱਖੀ ਰਵੱਈਆ ਦਿਨੋ-ਦਿਨ ਸਾਫ ਹੋ ਕੇ ਸਾਹਮਣੇ ਆ ਰਿਹਾ ਹੈ ਤੇ ਆ ਵੀ ਗਿਆ ਹੈ।

ਇਹ ਵੀ ਪੜ੍ਹੋ : ਤਰਨਤਾਰਨ 'ਚ ਵੱਡੀ ਵਾਰਦਾਤ, ਸਕਾਰਪੀਓ ਕਾਰ ’ਚ ਸਵਾਰ 3 ਨੌਜਵਾਨਾਂ ’ਤੇ ਚੱਲੀਆਂ ਤਾਬੜਤੋੜ ਗੋਲ਼ੀਆਂ

‘ਜਗਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Anuradha

This news is Content Editor Anuradha