ਸਾਬਕਾ ਵਿਧਾਇਕ ਬੋਨੀ ਦੇ ਘਰ ਬਾਹਰ ਪ੍ਰਦਰਸ਼ਨ ਕਰਨ ਵਾਲੇ ਕਿਸਾਨਾਂ ''ਤੇ ਮਾਮਲਾ ਦਰਜ

07/28/2020 5:08:55 PM

ਅਜਨਾਲਾ (ਰਜਿੰਦਰ ਹੁੰਦਲ) : ਬੀਤੇ ਦਿਨ ਕਿਸਾਨ ਯੂਨੀਅਨ ਦੇ ਆਗੂਆਂ ਵਲੋਂ ਸੈਂਕੜੇ ਟਰੈਕਟਰਾਂ ਨਾਲ ਮਾਰਚ ਕਰਕੇ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਦੇ ਘਰ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਕਰਕੇ ਘਿਰਾਓ ਗਿਆ ਸੀ। ਇਸ ਦੇ ਚੱਲਦੇ ਅਜਨਾਲਾ ਪੁਲਸ ਨੇ 8 ਕਿਸਾਨਾਂ ਤੇ 200 ਅਣਪਛਾਤੇ ਕਿਸਾਨਾਂ ਮਾਮਲਾ ਦਰਜ ਕੀਤਾ ਹੈ ।

ਇਹ ਵੀ ਪੜ੍ਹੋਂ : ਦੁਖਦ ਖ਼ਬਰ: ਫੁੱਟਬਾਲ ਖਿਡਾਰਣ ਦੀ ਮੌਤ , ਮੈਦਾਨ ਦੀ ਮਿੱਟੀ ਹੱਥ 'ਚ ਫੜ੍ਹ ਤੇ ਜਰਸੀ ਪਾ ਕੇ ਲਿਆ ਆਖ਼ਰੀ ਸਾਹ

ਇਸ ਸਬੰਧੀ ਥਾਣਾ ਅਜਨਾਲਾ ਦੇ ਐੱਸ. ਐੱਚ.ਓ. ਵਿਪਨ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੱਲ੍ਹ ਕਿਸਾਨਾਂ ਨੇ ਧਰਨਾ ਲਗਾ ਕੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਸਨ, ਜਿਸ ਦੇ ਚੱਲਦੇ 8 ਕਿਸਾਨਾਂ ਤੇ ਬਾਈ ਨੇਮ ਅਤੇ 200 ਅਣਪਛਾਤੇ ਕਿਸਾਨਾਂ 'ਤੇ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ। 

ਇਹ ਵੀ ਪੜ੍ਹੋਂ : ਜ਼ਿਲ੍ਹਾ ਗੁਰਦਾਸਪੁਰ 'ਚ ਕੋਰੋਨਾ ਦੇ 23 ਨਵੇਂ ਮਾਮਲਿਆਂ ਦੀ ਪੁਸ਼ਟੀ, ਕੁੱਲ ਅੰਕੜਾ 450 ਤੋਂ ਪਾਰ

Baljeet Kaur

This news is Content Editor Baljeet Kaur