...ਤੇ ਏਮਜ਼ ਦਾ ਐਂਟਰੈਂਸ ਦੇਣ ਨਹੀਂ ਪੁੱਜੇ 80 ਉਮੀਦਵਾਰ

05/27/2019 12:50:32 PM

ਲੁਧਿਆਣਾ (ਵਿੱਕੀ) : ਏਮਜ਼ ਤੋਂ ਐੱਮ. ਬੀ. ਬੀ. ਐੱਸ. ਕਰ ਕੇ ਡਾਕਟਰ ਬਣਨ ਦਾ ਸੁਪਨਾ ਦੇਖਣ ਵਾਲੇ ਭਵਿੱਖ ਦੇ ਡਾਕਟਰਾਂ ਲਈ ਆਯੋਜਿਤ ਏਮਜ਼ ਐਂਟਰੈਂਸ ਟੈਸਟ 'ਚ ਸ਼ਹਿਰ ਦੇ 80 ਵਿਦਿਆਰਥੀ ਅਰਜ਼ੀ ਦੇਣ ਦੇ ਬਾਵਜੂਦ ਗੈਰ ਹਾਜ਼ਰ ਰਹੇ। ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰੰਸ (ਏਮਜ਼) ਵਲੋਂ 2 ਦਿਨਾਂ ਤੱਕ ਆਯੋਜਿਤ ਇਸ ਪ੍ਰੀਖਿਆ 'ਚ 825 ਵਿਦਿਆਰਥੀ ਅਪੀਅਰ ਹੋਏ, ਜਦੋਂ ਕਿ 80 ਉਮੀਦਵਾਰ ਪੇਪਰ ਦੇਣ ਨਹੀਂ ਪੁੱਜੇ। ਪ੍ਰੀਖਿਆ ਦਾ ਨਤੀਜਾ ਜੂਨ ਮਹੀਨੇ 'ਚ ਜਾਰੀ ਹੋਣ ਦੀ ਸੰਭਾਵਨਾ ਹੈ। ਪ੍ਰੀਖਿਆ ਲਈ ਸ਼ੇਰਪੁਰ ਚੌਂਕ ਨੇੜੇ ਸਪ੍ਰਿੰਗ ਡੇਲ ਸਕੂਲ 'ਚ ਕੇਂਦਰ ਬਣਾਇਆ ਗਿਆ ਸੀ। ਸ਼ਨੀਵਾਰ ਤੇ ਐਤਵਾਰ ਨੂੰ ਏਮਜ਼ ਦਾ ਐਂਟਰੈਂਸ ਟੈਸਟ ਦੇਣ ਵਾਲੇ ਵਿਦਿਆਰਥੀਆਂ ਨੇ ਦੱਸਿਆ ਕਿ ਫਿਜ਼ੀਕਸ ਭਾਗ ਔਖਾ ਰਿਹਾ। ਵਿਦਿਆਰਥਣ ਤਨਵੀ ਨੇ ਦੱਸਿਆ ਕਿ ਪ੍ਰੀਖਿਆ ਦਾ ਪੈਟਰਨ ਨੈੱਟ ਐਗਜ਼ਾਮ ਤੋਂ ਬਿਲਕੁਲ ਵੱਖਰਾ ਸੀ। ਉੱਥੇ ਆਰੀਅਨ ਨੇ ਕਿਹਾ ਕਿ ਬਾਇਓਲੋਜੀ ਭਾਗ ਦੇ 5 ਪ੍ਰਸ਼ਨ ਆਊਟ ਆਫ ਸਿਲੇਬਸ ਸਨ, ਜਿਸ ਕਾਰਨ ਨਤੀਜੇ 'ਤੇ ਕਾਫੀ ਅਸਰ ਪਵੇਗਾ। ਪ੍ਰੀਖਿਆ ਲਈ ਪਹਿਲਾਂ ਤੋਂ ਜਾਰੀ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਉਮੀਦਵਾਰਾਂ ਤੋਂ ਈਅਰਰਿੰਗ, ਘੜੀਆਂ ਆਦਿ ਐਂਟਰੀ ਤੋਂ ਪਹਿਲਾਂ ਹੀ ਉਤਰਵਾ ਲਈਆਂ ਗਈਆਂ। 

Babita

This news is Content Editor Babita