ਅਹਿਮਦ ਡੋਗਰ ਦੀ ਦਹਿਸ਼ਤ ਅੱਜ ਵੀ ਬਰਕਰਾਰ

02/09/2019 2:53:22 PM

ਮਾਨਸਾ (ਅਮਰਜੀਤ): ਪੰਜਾਬ ਦੀ ਪ੍ਰਸਿੱਧ ਲੋਕ ਗਾਥਾ ਜੱਟ ਜਿਊਣਾ ਮੌੜ ਅਤੇ ਅਹਿਮਦ ਡੋਗਰਾ ਦਾ ਕਿੱਸਾ ਵਿਸ਼ਵ ਪ੍ਰਸਿੱਧ ਹੈ। ਅਹਿਮਦ ਡੋਗਰ ਆਪਣੇ ਸਮੇਂ ਦਾ ਮਸ਼ਹੂਰ ਕਿਰਦਾਰ ਰਿਹਾ ਹੈ ਪਰ ਅੱਜ ਵੀ ਉਸ ਦੀ ਦਹਿਸ਼ਤ ਉਸ ਦੇ ਪਿੰਡ ਹਰੀਆਊ 'ਚ ਬਰਕਰਾਰ ਹੈ। ਜਿਊਣਾ ਮੌੜ ਨੇ ਅਹਿਮਦ ਡੋਗਰ ਨੂੰ ਮਾਰ ਕੇ ਆਪਣੇ ਭਰਾ ਦਾ ਬਦਲਾ ਲਿਆ ਸੀ। ਅੱਜ ਵੀ ਉਸ ਦਾ ਘਰ ਜਿਸ ਨੂੰ ਹੁਣ ਕਿਸੇ ਨੇ ਖਰੀਦ ਲਿਆ ਹੈ। ਉਸ ਦੇ ਘਰ ਦੀ ਇਕ ਨਿਸ਼ਾਨੀ ਬਚੀ ਹੈ ਪਰ ਸਾਰਾ ਘਰ ਨਵਾਂ ਬਣਾ ਲਿਆ ਹੈ। ਮਕਾਨ ਮਾਲਕ ਨੇ ਅਹਿਮਦ ਡੋਗਰ ਲਈ ਇਕ ਕਮਰਾ ਬਣਾਇਆ ਹੈ ਤਾਂਕਿ ਉਨ੍ਹਾਂ ਦਾ ਕੋਈ ਨੁਕਸਾਨ ਨਾ ਹੋ ਸਕੇ।

ਅਹਿਮਦ ਡੋਗਰ ਦਾ ਘਰ ਬੁਢਲਾਡਾ ਦੇ ਕੋਲ ਹਰੀਆਊ ਡਕਸਾ 'ਚ ਮੌਜੂਦ ਹੈ। ਉਸ ਦੀ ਪਿੰਡ 'ਚ ਸਥਿਤ ਕਵਰ ਵੀਰਾਨ ਪਈ ਹੈ, ਜਿੱਥੇ ਉਸ ਨੂੰ ਦਫਨਾਇਆ ਗਿਆ ਸੀ। ਉਸ ਦੀ ਕਬਰ ਦੇ ਕੋਲ ਘੋੜਾ ਅਤੇ ਉਸ ਦੇ ਕੁੱਤੇ ਨੂੰ ਵੀ ਦਫਨਾਇਆ ਗਿਆ ਸੀ। ਹੁਣ ਉਸ ਦੀ ਕਬਰ 'ਤੇ ਕੋਈ ਦੀਵਾ ਜਗਾਉਣ ਵਾਲਾ ਵੀ ਨਹੀਂ। ਪਿੰਡ ਦੇ ਬਜ਼ੁਰਗ ਦੱਸਦੇ ਹਨ ਕਿ ਜਿਊਣਾ ਮੌੜ ਦੇ ਨਾਂ ਇਕ ਖੱਤ ਲਿਖਿਆ, ਜਿਸ 'ਚ ਅਹਿਮਦ ਡੋਗਰ ਦੀ ਗੱੱਦਾਰੀ ਦੇ ਬਾਰੇ ਦੱਸਿਆ ਗਿਆ ਸੀ ਅਤੇ ਉਸ ਨੂੰ ਸਬਕ ਸਿਖਾਉਣ ਦੀ ਗੁਹਾਰ ਲਗਾਈ। 

ਜਿਊਣਾ ਮੌੜ ਨੇ ਆਪਣੇ ਮਿੱਤਰ ਚਤਰ ਸਿੰਘ ਨਾਲ ਅਹਿਮਦ ਡੋਗਰ ਨੂੰ ਮਾਰ ਮੁਕਾਇਆ ਪਿੰਡ 'ਚ ਅੱਜ ਉਸ ਦੀ ਕਬਰ ਅਤੇ ਘਰ ਮੌਜੂਦ ਹਨ। 1947 'ਚ ਹਿੰਦ ਪਾਕਿ ਵੰਡ ਦੇ ਬਾਅਦ ਅਹਿਮਦ ਡੋਗਰ ਦਾ ਪਰਿਵਾਰ ਪਾਕਿਸਤਾਨ ਚਲਾ ਗਿਆ ਅਤੇ ਉਸ ਦਾ ਘਰ ਕਿਸੇ ਨੂੰ ਅਲਾਟ ਕਰ ਦਿੱਤਾ ਗਿਆ। ਅਹਿਮਦ ਡੋਗਰ ਦੇ ਘਰ ਹੁਣ ਕੁਝ ਨਿਸ਼ਾਨੀਆਂ ਹੀ ਬਚੀਆਂ ਹਨ ਪਰ ਨਵੇਂ ਮਕਾਨ ਮਾਲਕ ਨੇ ਅਹਿਮਦ ਡੋਗਰ ਦੇ ਘਰ ਵੱਖ ਕਮਰਾ ਪੂਜਾ-ਪਾਠ ਲਈ ਰੱਖਿਆ ਹੈ ਤਾਂਕਿ ਉਨ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ। ਅਹਿਮਦ ਡੋਗਰ ਦਾ ਪਰਿਵਾਰ ਪਾਕਿਸਤਾਨ ਤੋਂ ਇੱਥੇ ਕਦੀ-ਕਦੀ ਆਉਂਦਾ ਹੈ। ਲੋਕ ਦੱਸਦੇ ਹਨ ਕਿ ਅਹਿਮਦ ਡੋਗਰ ਦੀ ਬਹੁਤ ਦਹਿਸ਼ਤ ਸੀ ਪਰ ਅੱਜ ਉਨ੍ਹਾਂ ਦੀ ਕਬਰ ਖੰਡਰ ਬਣ ਚੁੱਕੀ ਹੈ।

Shyna

This news is Content Editor Shyna