ਫਿਰੋਜ਼ਪੁਰ ਦੇ ਵਕੀਲ ਸਤਪਾਲ ਬਜਾਜ ਦੀ ਲਾਸ਼ ਹਰਿਆਣਾ ਨਹਿਰ 'ਚੋਂ ਬਰਾਮਦ

10/06/2020 12:47:13 PM

ਫਿਰੋਜ਼ਪੁਰ (ਕੁਮਾਰ): ਜ਼ਿਲ੍ਹਾ ਬਾਰ ਐਸੋਸੀਏਸ਼ਨ ਫਿਰੋਜ਼ਪੁਰ ਦੇ ਸੀਨੀਅਰ ਵਕੀਲ ਸਤਪਾਲ ਬਜਾਜ (ਨੋਟਰੀ ਪਬਲਿਕ) ਦੀ ਲਾਸ਼ 5 ਦਿਨਾਂ ਬਾਅਦ ਹਰਿਆਣਾ ਦੀ ਨਹਿਰ 'ਚੋਂ ਮਿਲੀ ਹੈ। ਜਿਨ੍ਹਾਂ ਦਾ ਬੀਤੀ ਦੇਰ ਰਾਤ ਫਿਰੋਜ਼ਪੁਰ ਸ਼ਹਿਰ ਦੇ ਸ਼ਮਸ਼ਾਨ ਘਾਟ 'ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ : ਸ਼ਹੀਦ ਹੋਏ ਫ਼ੌਜੀ ਜਵਾਨ ਦਾ ਪਰਿਵਾਰ ਸਦਮੇ 'ਚ, ਸਰਕਾਰ ਤੋਂ ਕੀਤੀ ਇਨਸਾਫ਼ ਦੀ ਮੰਗ

ਐਡਵੋਕੇਟ ਸਤਪਾਲ ਬਜਾਜ ਕਰੀਬ 5 ਦਿਨ ਪਹਿਲਾਂ ਫਿਰੋਜ਼ਪੁਰ ਮੋਗਾ  ਰੋਡ 'ਤੇ ਸਥਿਤ ਨਹਿਰ 'ਚ ਡੁੱਬ ਗਏ ਸਨ ਅਤੇ ਉਨ੍ਹਾਂ ਦੇ ਪਰਿਵਾਰ ਵਲੋਂ ਲਗਾਤਾਰ ਪੰਜ ਦਿਨਾਂ ਤੋਂ ਉਨ੍ਹਾਂ ਦੀ ਤਲਾਸ਼ ਕੀਤੀ ਜਾ ਰਹੀ ਸੀ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਉਨ੍ਹਾਂ ਦੀ ਲਾਸ਼ ਕੱਲ੍ਹ ਡਬਵਾਲੀ ਸਿਰਸਾ ਦੇ ਕੋਲ ਹਰਿਆਣਾ ਦੀ ਨਹਿਰ ਚੋਂ ਮਿਲੀ, ਜਿਸ ਦਾ ਪੋਸਟਮਾਰਟਮ ਹੋਣ ਦੇ ਬਾਅਦ ਲਾਸ਼ ਉਨ੍ਹਾਂ ਦੇ ਪਰਿਵਾਰ ਨੂੰ ਸੌਂਪੀ ਗਈ। ਅੰਤਿਮ ਸੰਸਕਾਰ ਦੇ ਸਮੇਂ ਉਨ੍ਹਾਂ ਦੇ ਰਿਸ਼ਤੇਦਾਰ ਅਤੇ ਫਿਰੋਜ਼ਪੁਰ ਦੇ ਵਕੀਲ ਵੀ ਮੌਜੂਦ ਸਨ। 

ਇਹ ਵੀ ਪੜ੍ਹੋ : ਹੈਵਾਨੀਅਤ ਦੀਆਂ ਹੱਦਾਂ ਪਾਰ : ਡਰਾ-ਧਮਕਾ ਕੇ ਨਾਬਾਲਗਾ ਨਾਲ 8 ਸਾਲ ਤੱਕ ਕਰਦਾ ਰਿਹਾ ਜਬਰ-ਜ਼ਿਨਾਹ

Shyna

This news is Content Editor Shyna