ਭਿੰਡਰਾਂ ਵਾਲੇ ਦਾ ਪੁਤਲਾ ਸਾੜਨ ਦੀ ਧਮਕੀ ਦੇਣ ਵਾਲੇ ਐਡਵੋਕੇਟ ਖਿਲਾਫ ਹੋਇਆ ਮਾਮਲਾ ਦਰਜ (ਦੇਖੋ ਤਸਵੀਰਾਂ)

01/10/2017 4:45:01 PM

ਮੋਗਾ(ਪਵਨ ਗਰੋਵਰ)— ਮੋਗਾ ਦੇ ਸ਼ਿਵ ਸੈਨਾ ਪੰਜਾਬ ਦੇ ਲੀਗਲ ਸੈਲ ਦੇ ਪ੍ਰਧਾਨ ਐਡਵੋਕੇਟ ਅਮਿਤ ਘਈ ਖਿਲਾਫ ਪੁਲਸ ਵਲੋਂ ਵੱਖ-ਵੱਖ ਧਾਰਾਵਾਂ ''ਚ ਮਾਮਲਾ ਦਰਜ ਕੀਤਾ ਗਿਆ ਹੈ। ਤੁਹਾਨੂੰ ਦੱਸ ਦਈਏ ਅਮਿਤ ਘਈ ਨੇ ਕੁਝ ਦਿਨ ਪਹਿਲਾਂ ਹੀ ਸੋਸ਼ਲ ਮੀਡੀਆ ''ਤੇ ਇਹ ਬਿਆਨ ਦਿੱਤਾ ਸੀ ਕਿ ਉਹ ਮੰਗਲਵਾਰ ਨੂੰ ਮੋਗਾ ਦੇ ਮੇਨ ਚੌਕ ''ਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦਾ ਪੁਤਲਾ ਸਾੜਣਗੇ, ਜਿਸ ਨੂੰ ਲੈ ਕੇ ਸਿੱਖ ਭਾਈਚਾਰੇ ''ਚ ਕਾਫੀ ਰੋਸ ਪਾਇਆ ਜਾ ਰਿਹਾ ਸੀ ਅਤੇ ਮੋਗਾ ''ਚ ਤਣਾਅ ਵਾਪਰਿਆ ਹੋਇਆ ਸੀ। ਇਸ ਦੇ ਤਹਿਤ ਸੁਰੱਖਿਆ ਨੂੰ ਲੈ ਕੇ ਪੈਰਾ ਮਿਲਟਰੀ ਫੋਰਸ ਅਤੇ ਪੰਜਾਬ ਪੁਲਸ ਮੌਕੇ ''ਤੇ ਮੌਜੂਦ ਰਹੀ। ਭਾਰੀ ਗਿਣਤੀ ''ਚ ਸਿੱਖ ਸ਼ਰਧਾਲੂ ਵੀ ਉਥੇ ਇਕੱਠੇ ਹੋਏ। ਸਿੱਖ ਸੰਗਤਾਂ ਨੇ ਮੰਗ ਕੀਤੀ ਸੀ ਕਿ ਘਈ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਅਤੇ ਉਸ ''ਤੇ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਪੁਲਸ ਨੇ ਤਿੰਨ ਵਜੇ ਤੱਕ ਉਸ ''ਤੇ ਮਾਮਲਾ ਦਰਜ ਨਾ ਹੋਇਆ ਤਾਂ ਸਖਤ ਕਦਮ ਚੁੱਕੇ ਜਾਣਗੇ। ਸਿੱਖ ਸੰਗਠਨਾਂ ਨੇ ਤਿੰਨ ਵੱਜੇ ਤੱਕ ਦਾ ਸਮਾਂ ਦਿੱਤਾ ਸੀ, ਜਿਸ ਨੂੰ ਦੇਖਦੇ ਹੋਏ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਪਰ ਕੋਈ ਵੀ ਪੁਲਸ ਅਧਿਕਾਰੀ ਇਸ ਬਾਰੇ ਕੈਮਰੇ ਦੇ ਅੱਗੇ ਬੋਲਣ ਨੂੰ ਤਿਆਰ ਨਹੀਂ ਹੈ।