ਪੰਜਾਬ ਦੇ ਸਰਕਾਰੀ ਸਕੂਲਾਂ ''ਚ ਬੱਚਿਆਂ ਦੀ ਗਿਣਤੀ ਵਧੀ ਪਰ ਟੀਚਾ ਅਧੂਰਾ

07/22/2019 12:35:58 PM

ਚੰਡੀਗੜ੍ਹ : ਪੰਜਾਬ ਦੇ ਸਰਕਾਰੀ ਸਕੂਲਾਂ 'ਚ ਵਿਦਿਆਰਥੀਆਂ ਦੇ ਦਾਖਲੇ 'ਚ ਕਾਫੀ ਸੁਧਾਰ ਆਇਆ ਹੈ। ਪਿਛਲੇ ਅਕਾਦਮਿਕ ਸਾਲ 'ਚ ਜਿੱਥੇ 23.3 ਲੱਖ ਵਿਦਿਆਰਥੀਆਂ ਨੇ ਸਰਕਾਰੀ ਸਕੂਲਾਂ 'ਚ ਦਾਖਲਾ ਲਿਆ ਸੀ, ਉੱਥੇ ਹੀ ਇਸ ਸਾਲ ਇਹ ਗਿਣਤੀ 24.2 ਲੱਖ ਤੱਕ ਪੁੱਜ ਗਈ ਹੈ। ਹਾਲਾਂਕਿ ਸਰਕਾਰੀ ਸਕੂਲ ਸਿੱਖਿਆ ਵਿਭਾਗ ਵਲੋਂ ਨਿਰਧਾਰਿਤ ਕੀਤੇ ਗਏ ਬੱਚਿਆਂ ਦੀ ਭਰਤੀ ਦੇ ਟੀਚੇ ਨੂੰ ਪੂਰਾ ਨਹੀਂ ਕਰ ਸਕੇ ਹਨ। ਮੌਜੂਦਾ ਸੈਸ਼ਨ ਦੌਰਾਨ 24,21,108 ਵਿਦਿਆਰਥੀਆਂ ਨੇ 19,166 ਸਰਕਾਰੀ ਸਕੂਲਾਂ 'ਚ ਦਾਖਲਾ ਲਿਆ ਹੈ।

ਪਿਛਲੇ ਸਾਲ ਇਹ ਆਂਕੜਾ 23,29,622 ਵਿਦਿਆਰਥੀਆਂ ਦਾ ਸੀ, ਮਤਲਬ ਕਿ ਇਸ 'ਚ 91,486 ਦਾ ਵਾਧਾ ਹੋਇਆ ਹੈ। ਇਸ ਸਾਲ ਦਾਖਲਾ ਸ਼ੁਰੂ ਹੋਣ ਤੋਂ ਪਹਿਲਾਂ ਸਿੱਖਿਆ ਵਿਭਾਗ ਨੇ ਮਾਪਿਆਂ ਨੂੰ ਸਰਕਾਰੀ ਸਕੂਲਾਂ 'ਚ ਬੱਚੇ ਪਾਉਣ ਲਈ ਪਹਿਲ ਕਦਮੀ ਕੀਤੀ ਸੀ ਅਤੇ ਇਸ ਦੇ ਨਾਲ ਹੀ ਸਰਕਾਰੀ ਸਕੂਲਾਂ ਦੀ ਹਾਲਤ ਸੁਧਾਰਨ ਸਬੰਧੀ ਵੀ ਸਟਾਫ ਨੂੰ ਨਿਰਦੇਸ਼ ਦਿੱਤੇ ਸਨ, ਜਿਸ ਤੋਂ ਬਾਅਦ ਇਹ ਆਂਕੜੇ ਸਾਹਮਣੇ ਆਏ ਹਨ।

Babita

This news is Content Editor Babita