ਵਾਰਡ-37 ਦੇ ਬੂਥ ਨੰਬਰ 3 ਦੀ 19 ਦਸੰਬਰ ਨੂੰ ਮੁੜ ਹੋਵੇਗੀ ਵੋਟਿੰਗ

12/18/2017 6:20:45 PM

ਪਟਿਆਲਾ (ਬਰਜਿੰਦਰ) — ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਜ਼ਿਲਾ ਚੋਣ ਅਧਿਕਾਰੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਨਗਰ ਨਿਗਮ ਪਟਿਆਲਾ ਦੇ ਵਾਰਡ 37 ਦੇ ਬੂਥ ਨੰਬਰ 3 ਦੀ ਮਸ਼ੀਨ ਖਰਾਬ ਹੋਣ ਦੇ ਕਾਰਨ ਵੋਟਿੰਗ ਦਾ ਕੰਮ ਮੁੰਕਮਲ ਨਹੀਂ ਹੋ ਸਕਾ।
ਇਸ ਕਾਰਨ ਰਾਜ ਚੋਣ ਕਮਿਸ਼ਨ ਪੰਜਾਬ ਦੇ ਨਿਰਦੇਸ਼ ਮੁਤਾਬਕ ਨਗਰ ਨਿਗਮ ਪਟਿਆਲਾ ਦੇ ਵਾਰਡ 37 ਦੇ ਬੂਥ ਨੰਬਰ-3 ਦਾ ਮਤਦਾਨ 19 ਦਸੰਬਰ ਨੂੰ ਦੁਬਾਰਾ ਹੋਵੇਗਾ।