ਐਸਿਡ ਅਟੈਕ ਮਾਮਲੇ ਦੇ ਚੌਥੇ ਮੁਲਜ਼ਮ ਦੀ ਪੁਲਸ ਨੇ ਦਿਖਾਈ ਗ੍ਰਿਫਤਾਰੀ

02/08/2019 12:41:23 PM

ਜਲੰਧਰ (ਮਹੇਸ਼)—30 ਜਨਵਰੀ ਨੂੰ ਪੀ. ਏ. ਪੀ. ਚੌਕ ਵਿਚ ਜੌਹਲ ਹਸਪਤਾਲ ਦੀ 23 ਸਾਲਾ  ਲੈਬ ਟੈਕਨੀਸ਼ੀਅਨ ਲੜਕੀ 'ਤੇ ਕੀਤੇ ਗਏ ਐਸਿਡ ਅਟੈਕ ਮਾਮਲੇ 'ਚ ਥਾਣਾ ਕੈਂਟ ਦੀ ਪੁਲਸ ਨੇ  ਅੱਜ ਫਰਾਰ ਚੌਥੇ ਮੁਲਜ਼ਮ ਪ੍ਰੀਤ ਉਰਫ ਸ਼ੈਂਟੀ ਪੁੱਤਰ ਜਸਵੀਰ ਸਿੰਘ ਵਾਸੀ ਪਿੰਡ ਸਹੌਲੀ  ਥਾਣਾ ਸੁਧਾਰ ਜ਼ਿਲਾ ਲੁਧਿਆਣਾ ਦੀ ਵੀ ਗ੍ਰਿਫਤਾਰੀ ਦਿਖਾ ਦਿੱਤੀ ਹੈ। ਐੱਸ. ਐੱਚ. ਓ. ਕੈਂਟ  ਸੁਖਦੇਵ ਸਿੰਘ ਔਲਖ ਦੀ ਅਗਵਾਈ ਵਿਚ ਏ. ਐੱਸ. ਆਈ. ਜਸਵੰਤ ਸਿੰਘ ਨੇ ਮੁਲਜ਼ਮ ਪ੍ਰੀਤ ਨੂੰ  ਤਾਜਪੁਰ ਰੋਡ ਲੁਧਿਆਣਾ ਤੋਂ ਫੜਿਆ ਹੈ। ਉਹ ਵਾਰਦਾਤ ਵਾਲੇ ਦਿਨ ਤੋਂ ਹੀ ਫਰਾਰ ਸੀ ਅਤੇ ਉਸ ਨੇ ਉਕਤ ਲੜਕੀ ਦੇ ਮੂੰਹ 'ਤੇ ਟਾਇਲਟ ਸਾਫ ਕਰਨ ਵਾਲਾ  ਐਸਿਡ  ਪਾਇਆ ਸੀ। 

ਇਸ ਮਾਮਲੇ 'ਚ ਪੁਲਸ  ਮੁੱਖ ਮੁਲਜ਼ਮ ਗੁਰਦੀਪ ਸਿੰਘ ਤੋਂ ਇਲਾਵਾ ਜਸਵਿੰਦਰ ਸਿਘ ਤੇ ਮਨੀ ਉਰਫ  ਸੋਨੂੰ ਨੂੰ ਪਹਿਲਾਂ ਹੀ ਕਾਬੂ ਕਰ ਚੁੱਕੀ ਹੈ, ਜੋ ਕਿ ਜੇਲ ਵਿਚ ਸਜ਼ਾ ਕੱਟ ਰਹੇ ਹਨ।  ਇੰਸਪੈਕਟਰ ਸੁਖਦੇਵ ਸਿੰਘ ਔਲਖ ਨੇ ਦੱਸਿਆ ਕਿ ਮੁਲਜ਼ਮ ਪ੍ਰੀਤ ਉਰਫ ਸ਼ੈਂਟੀ ਨੂੰ ਅੱਜ ਮਾਣਯੋਗ  ਅਦਾਲਤ 'ਚ ਪੇਸ਼ ਕਰ ਕੇ 3 ਦਿਨ ਦਾ ਪ ੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ ਤਾਂ ਜੋ ਉਸ ਤੋਂ  ਪੁੱਛਗਿੱਛ ਕੀਤੀ ਜਾ  ਸਕੇ ਕਿ ਉਸ ਨੇ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤਿਆ ਗਿਆ  ਐਸਿਡ ਪਾਊਡਰ ਕਿਸ ਤੋਂ ਅਤੇ ਕਦੋਂ ਖਰੀਦਿਆ ਸੀ। ਚਾਰਾਂ ਮੁਲਜ਼ਮਾਂ 'ਤੇ ਥਾਣਾ ਕੈਂਟ   ਦੀ ਪੁਲਸ ਨੇ ਧਾਰਾ 326ਏ  ਤਹਿਤ ਕੇਸ ਦਰਜ ਕੀਤਾ ਸੀ।

Shyna

This news is Content Editor Shyna