ਨਾਭੇ ''ਚ ਵਾਪਰਿਆ ਭਿਆਨਕ ਹਾਦਸਾ, 20 ਸਾਲਾ ਨੌਜਵਾਨ ਦੀ ਮੌਤ (ਵੀਡੀਓ)

07/24/2016 4:29:55 PM

ਨਾਭਾ—  ਨਾਭਾ ਵਿਖੇ ਇਕ ਟਰੱਕ ਨੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਅਤੇ ਇਕ ਸਾਈਕਲ ਚਾਲਕ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਦੌਰਾਨ 20 ਸਾਲਾ ਇਕ ਨੌਜਵਾਨ ਦੀ ਮੌਕੇ ''ਤੇ ਹੀ ਮੌਤ ਹੋ ਗਈ ਜਦਕਿ ਉਸ ਦਾ ਦੋਸਤ ਅਤੇ ਸਾਈਕਲ ਸਵਾਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਹਾਦਸੇ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਜਦਕਿ ਪੁਲਸ ਨੇ ਟਰੱਕ ਨੂੰ ਬਰਾਮਦ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਦੱਸਣਯੋਗ ਹੈ ਕਿ ਨਾਭਾ ਵਿਖੇ ਬਣੇ ਇੰਡੇਨ ਬੋਟਲਿਗ ਗੈਸ ਪਲਾਂਟ ਦੇ ਟਰੱਕਾਂ ਦੀ ਤੇਜ਼ ਰਫਤਾਰੀ ਕਾਰਨ ਪਹਿਲਾਂ ਵੀ ਹਾਦਸੇ ਵਾਪਰ ਚੁੱਕੇ ਹਨ ਜਿਨ੍ਹਾਂ ਵਿਚ ਕਈ ਜਾਨਾਂ ਜਾ ਚੁੱਕੀਆਂ ਹਨ ਪਰ ਅਜੇ ਤੱਕ ਇਨ੍ਹਾਂ ਟਰੱਕ ਚਾਲਕਾਂ ਖਿਲਾਫ ਕੋਈ ਸਪੀਡ ਲਿਮਟ ਨਹੀਂ ਬਣਾਈ ਗਈ ਹੈ।

Gurminder Singh

This news is Content Editor Gurminder Singh