ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਸ਼ਰਮ ਨਾਲ ਝੁੱਕ ਜਾਵੇਗਾ ਹਰ ਪੰਜਾਬੀ ਦਾ ਸਿਰ

09/02/2019 6:49:54 PM

ਫਗਵਾੜਾ (ਸੁਨੀਲ ਮਹਾਜਨ) :  ਫਗਵਾੜਾ ਦੇ ਸ਼ੂਗਰ ਮਿਲ ਚੌਕ ਨੇੜੇ ਵਾਪਰੇ ਹਾਦਸੇ ’ਚ ਇਕ ਸ਼ਰਮਨਾਕ ਤੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਦੇਣ ਵਾਲੀ ਘਟਨਾ ਦੇਖਣ ਨੂੰ ਮਿਲੀ। ਜਿੱਥੇ ਇਕ ਐਕਟਿਵਾ ਸਵਾਰ ਮਾਂ-ਬੇਟੀ ਨੂੰ ਇਕ ਕਾਰ ਟੱਕਰ ਮਾਰ ਦਿੰਦੀ ਹੈ। ਐਕਟਿਵਾ ਤੋਂ ਡਿਗੀਆਂ ਮਾਂ-ਧੀ ਦੀ ਮਦਦ ਲਈ ਲੋਕ ਦੌੜ ਕੇ ਆਉਂਦੇ ਹਨ। ਲੋਕਾਂ ਨੇ ਮਾਂ ਤੇ ਧੀ ਨੂੰ ਚੁੱਕਿਆ ਪਰ ਇਸ ਦੌਰਾਨ ਇਕ ਨੌਜਵਾਨ ਘਟਨਾ ਸਥਾਨ ’ਤੇ ਆਉਂਦਾ ਹੈ। ਨੌਜਵਾਨ ਨੇ ਪਹਿਲਾਂ ਕੁੜੀ ਦੀ ਚੱਪਲ ਚੁੱਕੀ ਅਤੇ ਫਿਰ ਚੱਪਲ ਚੁੱਕਦੇ-ਚੁੱਕਦੇ ਸੜਕ 'ਤੇ ਪਿਆ ਉਸ ਦਾ ਮੋਬਾਇਲ ਵੀ ਚੁੱਕ ਲਿਆ। ਇੱਥੇ ਹੀ ਨਹੀਂ ਉਹ ਕਾਰ ਵਾਲੇ ਨੂੰ ਕੁਝ ਕਹਿੰਦਾ ਵੀ ਹੈ। ਇੱਥੇ ਤੱਕ ਸ਼ਾਇਦ ਉਸ ਦੀ ਨੀਅਤ ਠੀਕ ਸੀ ਪਰ ਕੀਮਤੀ ਮੋਬਾਇਲ ਦੇਖ ਕੇ ਉਸ ਦੀ ਨੀਅਤ ਖਰਾਬ ਹੁੰਦੇ ਦੇਰ ਨਹੀਂ ਲੱਗੀ। ਜਨਾਬ ਮੋਬਾਇਲ ਨੂੰ ਆਪਣੀ ਜੇਬ 'ਚ ਪਾਉਂਦੇੇ ਹਨ ਤੇ ਭੀੜ 'ਚੋਂ ਰੱਫੂਚੱਕਰ ਹੋ ਜਾਂਦੇ ਹਨ। ਉਸ ਨੂੰ ਲੱਗਦਾ ਹੈ ਕਿ ਉਸ ਨੂੰ ਕੋਈ ਨਹੀਂ ਦੇਖ ਰਿਹਾ ਪਰ ਇਹ ਸ਼ਰਮਨਾਕ ਘਟਨਾ ਸੀਸੀਟੀਵੀ ’ਚ ਕੈਦ ਹੋ ਗਈ।

ਇਸ ਘਟਨਾ ਨੇ ਆਂਧਰਾ ਪ੍ਰਦੇਸ਼ ਦੀ ਉਕਤ ਲੜਕੀ ਸਾਹਮਣੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ। ਮੰਨਿਆ ਲੋਕ ਡਿੱਗੇ ਹੋਏ ਘਰਾਂ ਦੀਆਂ ਇੱਟਾਂ ਤੱਕ ਚੁੱਕ ਕੇ ਲੈ ਜਾਂਦੇ ਹਨ ਪਰ ਲੋਕ ਇੰਨੇ ਕਦੋਂ ਡਿੱਗ ਗਏ, ਹਾਦਸੇ ਵਿਚ ਪੀੜਤਾਂ ਦੀ ਮਦਦ ਦੀ ਥਾਂ ਉਨ੍ਹਾਂ ਦੇ ਮੋਬਾਇਲ ਤੇ ਕੀਮਤੀ ਸਾਮਾਨ ਲੈ ਜਾਣ। ਇਹ ਵੀਡੀਓ ਸੱਚਮੁੱਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਹੈ। ਇੱਥੇ ਸੋਚਣ ਦੀ ਵੀ ਲੋੜ ਹੈ ਕਿ ਅੱਜ ਦੇ ਨੌਜਵਾਨ ਕਿੱਧਰ ਜਾ ਰਹੇ ਹਨ।