ਇਸ ਨੂੰ ਕਹਿੰਦੇ ਨੇ ''ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ''

12/03/2016 6:52:51 PM

ਪਠਾਨਕੋਟ/ਧਾਰਕਲਾਂ (ਸ਼ਾਰਦਾ, ਪਵਨ) : ''ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ'' ਕਹਾਵਤ ਸ਼ਨੀਵਾਰ ਇਕ ਪਰਿਵਾਰ ''ਤੇ ਉਸ ਸਮੇਂ ਸੱਚ ਸਾਬਤ ਹੋਈ ਜਦੋਂ ਮਹਿੰਦਰਾ ਜੀਪ (ਨੰ.ਪੀ.ਬੀ.06-8005) ਦੁਨੇਰਾ-ਦੁਖਨਿਆਲੀ ਸੜਕ ''ਤੇ ਬੇਕਾਬੂ ਹੋ ਕੇ 30-35 ਫੁੱਟ ਡੂੰਘੀ ਖੱਡ ਵਿਚ ਜਾ ਡਿੱਗੀ। ਇਸ ਭਿਆਨਕ ਹਾਦਸੇ ਵਿਚ ਜੀਪ ਸਵਾਰ ਪਿਤਾ, ਬੇਟਾ ਅਤੇ ਪੋਤਾ ਮੌਤ ਦੇ ਮੂੰਹ ਵਿਚ ਜਾਣ ਤੋਂ ਵਾਲ-ਵਾਲ ਬਚ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਇਕ ਹੀ ਪਰਿਵਾਰ ਦੇ ਉਕਤ ਤਿੰਨੇ ਮੈਂਬਰ ਕਿਸੇ ਕੰਮ ਲਈ ਪਠਾਨਕੋਟ ਆਏ ਹੋਏ ਸਨ ਅਤੇ ਵਾਪਿਸ ਆਪਣੇ ਪਿੰਡ ਬਨੀ (ਜੰਮੂ-ਕਸ਼ਮੀਰ) ਪਰਤਦੇ ਸਮੇਂ ਰਸਤੇ ਵਿਚ ਹਾਦਸਾ ਵਾਪਰ ਗਿਆ। ਜੀਪ ਨੂੰ ਡੂੰਘੀ ਖਾਈ ਵਿਚ ਪਲਟਦੇ ਦੇਖ ਉਥੇ ਮੌਜੂਦ ਵਿਅਕਤੀ ਨੇ ਜਦੋਂ ਉਪਰੋਕਤ ਮੰਜ਼ਰ ਦੇਖਿਆ ਤਾਂ ਉਸਨੇ ਤੁਰੰਤ ਉਥੋਂ ਲੰਘ ਰਹੀ ਯਾਤਰੀ ਬੱਸ ਨੂੰ ਰੁਕਵਾਇਆ ਅਤੇ ਸਵਾਰੀਆਂ ਦੀ ਮਦਦ ਨਾਲ ਖਾਈ ਵਿਚ ਡਿੱਗੀ ਜੀਪ ਵਿਚ ਫਸੇ ਤਿੰਨੇ ਜ਼ਖ਼ਮੀਆਂ ਨੂੰ ਬਾਹਰ ਕੱਢਿਆ। ਇਸ ਦੁਰਘਟਨਾ ਦੇ ਬਾਰੇ ਆਸੇ-ਪਾਸੇ ਦੀ ਜਨਤਾ ਜਿਸਨੇ ਵੀ ਸੁਣਿਆ ਸਾਰਿਆਂ ਨੇ ਇਕ ਮਤ ਨਾਲ ਮੰਨਿਆ ਕਿ ਜਾਕੋ ਰਾਖੇ ਸਾਈਆਂ ਮਾਰ ਸਕੇ ਨਾਲ ਕੋਏ।

Gurminder Singh

This news is Content Editor Gurminder Singh