ਕਾਰ ਤੇ ਮੋਟਰਸਾਈਕਲ ਦੀ ਟੱਕਰ ''ਚ 1 ਦੀ ਮੌਤ

05/02/2018 7:17:05 AM

ਸੰਗਰੂਰ(ਵਿਵੇਕ ਸਿੰਧਵਾਨੀ, ਰਵੀ)-ਇਕ ਤੇਜ਼ ਰਫਤਾਰੀ ਮਾਰੂਤੀ ਕਾਰ ਵੱਲੋਂ ਮੋਟਰਸਾਈਕਲ ਨੂੰ ਫੇਟ ਮਾਰਨ 'ਤੇ ਮੋਟਰਸਾਈਕਲ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ। ਨਾ-ਮਾਲੂਮ ਡਰਾਈਵਰ ਵਿਰੁੱਧ ਥਾਣਾ ਚੀਮਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਹਰਚੇਤਨ ਸਿੰਘ ਨੇ ਦੱਸਿਆ ਕਿ ਮੁਦਈ ਸੁਖਬੀਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਕਾਲਵਣਜਾਰਾ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਮੁਦਈ ਆਪਣੇ ਚਾਚਾ ਮਲਕੀਤ ਸਿੰਘ ਪੁੱਤਰ ਪਾਲਾ ਸਿੰਘ ਨਾਲ ਕਿਸੇ ਰਿਸ਼ਤੇਦਾਰ ਦੀ ਰਿਟਾਇਰਮੈਂਟ ਪਾਰਟੀ ਤੋਂ ਸ਼ਾਮ ਕਰੀਬ 3.30 ਵਜੇ ਸੁਨਾਮ ਵੱਲੋਂ ਜਖੇਪਲ ਨੂੰ ਮੋਟਰਸਾਈਕਲ 'ਤੇ ਆ ਰਿਹਾ ਸੀ ਤਾਂ ਜਦੋਂ ਹਰੀਗੜ੍ਹ ਫਾਰਮ ਵਾਲੇ ਮੋੜ 'ਤੇ ਪਹੁੰਚੇ ਤਾਂ ਜਖੇਪਲ ਵੱਲੋਂ ਇਕ ਮਾਰੂਤੀ ਕਾਰ ਬੜੀ ਤੇਜ਼ ਅਤੇ ਲਾਪ੍ਰਵਾਹੀ ਨਾਲ ਆਈ ਤੇ ਮੁਦਈ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਜੋ ਮੋਟਰਸਾਈਕਲ ਤੋਂ ਹੇਠਾਂ ਡਿੱਗ ਗਏ, ਜਿਸ ਨਾਲ ਮੁਦਈ ਦੇ ਚਾਚਾ ਮਲਕੀਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ।