ਮੰਜੀ ਸਾਹਿਬ ਕੋਟਾਂ ਨੇੜੇ ਵਾਪਰਿਆ ਭਿਆਨਕ ਹਾਦਸਾ, ਦੋ ਮੌਤਾਂ

09/21/2019 6:16:19 PM

ਖੰਨਾ (ਬਿਪਨ, ਧੀਰਾ) : ਸ਼ਨੀਵਾਰ ਸਵੇਰੇ ਜੀ. ਟੀ. ਰੋਡ ਮੰਜੀ ਸਾਹਿਬ ਕੋਟਾਂ ਨੇੜੇ ਵਾਪਰੇ ਸੜਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਤ ਹੋ ਗਈ। ਪੁਲਸ ਚੌਂਕੀ ਕੋਟ ਦੇ ਇੰਚਾਰਜ ਅਕਾਸ਼ ਦੱਤ ਨੇ ਦੱਸਿਆ ਕਿ ਦੋ ਨੌਜਵਾਨ ਜਸਪ੍ਰੀਤ ਸਿੰਘ (24) ਪੁੱਤਰ ਸੁਖਵਿੰਦਰ ਸਿੰਘ ਵਾਸੀ ਜਸਪਾਲੋ ਗੰਗਾ ਫੈਕਟਰੀ ਵਿਚੋਂ ਛੁੱਟੀ ਕਰਕੇ ਆਪਣੇ ਪਿੰਡ ਜਸਪਾਲੋ ਨੂੰ ਆਪਣੇ ਮੋਟਰਸਾਈਕਲ 'ਤੇ ਜਾ ਰਿਹਾ ਸੀ ਤਾਂ ਇਸ ਦੌਰਾਨ ਰੈਲਸਨ ਫੈਕਟਰੀ ਵਿਚੋਂ ਸੁਖਵਿੰਦਰ ਸਿੰਘ (32) ਪੁੱਤਰ ਕਸ਼ਮੀਰਾ ਸਿੰਘ ਵਾਸੀ ਮੰਜਾਲੀ ਕਲਾਂ ਵੀ ਆਪਣੇ ਮੋਟਰਸਾਈਕਲ 'ਤੇ ਆਪਣੇ ਪਿੰਡ ਮੰਜਾਲੀ ਕਲਾਂ ਨੂੰ ਜਾ ਰਿਹਾ ਸੀ ਅਤੇ ਜਦੋਂ ਉਹ ਜੀ. ਟੀ. ਰੋਡ 'ਤੇ ਸਥਿਤ ਸ਼ੇਰਗਿੱਲ ਢਾਬੇ ਨੇੜੇ ਪੁੱਜੇ ਤਾਂ ਦੋਵਾਂ ਦੀ ਜ਼ੋਰਦਾਰ ਟੱਕਰ ਹੋ ਗਈ ਅਤੇ ਦੋਵੇਂ ਗੰਭੀਰ ਜ਼ਖਮੀ ਹੋ ਗਏ। 

ਇਸ ਦੌਰਾਨ ਗੰਗਾ ਫੈਕਟਰੀ ਵਾਲਿਆਂ ਨੇ ਦੋਵਾਂ ਜ਼ਖਮੀਆਂ ਨੂੰ ਚੁੱਕ ਕੇ ਇਲਾਜ ਲਈ ਸੀ. ਐੱਮ. ਸੀ. ਲੁਧਿਆਣਾ ਭਰਤੀ ਕਰਵਾ ਦਿੱਤਾ ਜਿੱਥੇ ਉਹ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਦਮ ਤੋੜ ਗਏ। ਚੌਂਕੀ ਕੋਟ ਦੀ ਪੁਲਸ ਹਾਦਸੇ ਦੀ ਜਾਂਚ ਕਰ ਰਹੀ ਹੈ ।  

Gurminder Singh

This news is Content Editor Gurminder Singh