ਸੜਕ ਹਾਦਸੇ ''ਚ 2 ਗੰਭੀਰ ਜ਼ਖਮੀ

02/13/2018 6:59:18 PM

ਤਲਵੰਡੀ ਸਾਬੋ (ਮੁਨੀਸ਼) : ਮੰਗਲਵਾਰ ਨੂੰ ਸਥਾਨਕ ਗੁਰੁ ਕਾਸ਼ੀ ਯੂਨੀਵਰਸਿਟੀ ਨੇੜੇ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਨੂੰ ਇਕ ਅਣਪਛਾਤੇ ਵਾਹਨ ਵੱਲੋਂ ਟੱਕਰ ਮਾਰ ਦੇਣ ਨਾਲ ਮੋਟਰਸਾਈਕਲ ਸਵਾਰ ਦੋਵਾਂ ਵਿਅਕਤੀਆਂ ਦੇ ਗੰਭੀਰ ਜ਼ਖਮੀ ਹੋ ਜਾਣ ਦੀ ਖਬਰ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਵਿਸ਼ਾਲ ਵਾਸੀ ਪਿੰਡ ਲਹਿਰੀ ਅਤੇ ਉਸਦਾ ਇਕ ਸਾਥੀ ਸਾਗਰ ਵਾਸੀ ਫਰੀਦਕੋਟ ਜਦੋਂ ਪਿੰਡ ਭਾਗੀਵਾਂਦਰ ਤੋਂ ਕੰਮ ਮੁਕਾ ਕੇ ਆਪਣੇ ਪਿੰਡ ਲਹਿਰੀ ਲਈ ਆਪਣੇ ਬਜਾਜ ਪਲੈਟੀਨਾ ਮੋਟਰਸਾਈਕਲ 'ਤੇ ਜਾ ਰਹੇ ਸਨ ਤਾਂ ਰਸਤੇ ਵਿਚ ਗੁਰੁ ਕਾਸ਼ੀ ਯੂਨੀਵਰਸਿਟੀ ਕੋਲ ਉਨ੍ਹਾਂ ਨੂੰ ਪਿੱਛੋਂ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ।
ਟੱਕਰ ਮਾਰਨ ਸਾਰ ਹੀ ਵਾਹਨ ਚਾਲਕ ਵਾਹਨ ਭਜਾ ਕੇ ਲੈ ਗਿਆ ਤੇ ਲੋਕਾਂ ਨੇ ਦੋਵਾਂ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਇਲਾਜ ਲਈ ਸਥਾਨਕ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਦਾਖਿਲ ਕਰਵਾਇਆ ਜਿੱਥੇ ਉਹ ਜ਼ੇਰੇ ਇਲਾਜ ਸਨ। ਦੋਵਾਂ ਨੌਜਵਾਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।ਤਲਵੰਡੀ ਸਾਬੋ ਪੁਲਸ ਕਾਰਵਾਈ ਵਿਚ ਜੁਟ ਗਈ ਹੈ।