ਬਟਾਲਾ ''ਚ ਸੰਘਣੀ ਧੁੰਦ ਕਾਰਨ ਵਾਪਰਿਆ ਹਾਦਸਾ, ਦੋ ਨੌਜਵਾਨਾਂ ਦੀ ਮੌਤ

12/17/2017 3:14:10 PM

ਬਟਾਲਾ/ਡੇਰਾ ਬਾਬਾ ਨਾਨਕ (ਬੇਰੀ, ਕੰਵਲਜੀਤ) : ਪਿੰਡ ਮੂਲੋਵਾਲੀ ਦੇ ਮੌੜ 'ਤੇ ਵਾਪਰੇ ਭਿਆਨਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਦੋ ਲੋਕਾਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮੂਲੋਵਾਲੀ ਵਾਸੀ ਕੁਲਵੰਤ ਸਿੰਘ ਪੁੱਤਰ ਸੂਰਤਾ ਸਿੰਘ ਅਤੇ ਪ੍ਰਗਟ ਸਿੰਘ ਪੁੱਤਰ ਅਜੈਬ ਸਿੰਘ ਮੋਟਰਸਾਈਕਲ 'ਤੇ ਸਵਾਰ ਹੋ ਕੇ ਡੇਰਾ ਬਾਬਾ ਨਾਨਕ ਤੋਂ ਸੌਦਾ ਲੈ ਕੇ ਘਰ ਵਾਪਸ ਆ ਰਹੇ ਸਨ ਕਿ ਪਿੰਡ ਮੂਲੋਵਾਲੀ ਦੇ ਮੋੜ 'ਤੇ ਸੰਘਣੀ ਧੁੰਦ ਕਾਰਨ ਬਿਜਲੀ ਵਾਲੇ ਪੋਲ ਦੀ ਖਿੱਚ ਨਾਲ ਮੋਟਰਸਾਈਕਲ ਟਕਰਾਅ ਗਿਆ ਜਿਸਦੇ ਚਲਦਿਆਂ ਕੁਲਵੰਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਪ੍ਰਗਟ ਸਿੰਘ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ।
ਹਾਦਸਾ 'ਚ ਜ਼ਖਮੀ ਹੋਏ ਪਰਗਟ ਸਿੰਘ ਨੂੰ ਇਲਾਜ ਲਈ ਫਤਿਹਗੜ੍ਹ ਚੂੜੀਆਂ ਲਿਜਾਇਆ ਜਾ ਰਿਹਾ ਸੀ ਪਰ ਜ਼ਖਮਾਂ ਦੀ ਤਾਬ ਨਾ ਝਲਦਿਆਂ ਉਹ ਰਸਤੇ 'ਚ ਹੀ ਦਮ ਤੋੜ ਗਿਆ।