ਪੈਸਿਆਂ ਕਾਰਨ 2 ਸਕੇ ਭਰਾ ਹੋਏ ਖੂਨ ਦੇ ਪਿਆਸੇ, ਕੀਤਾ ਕਾਤਲਾਨਾ ਹਮਲਾ

05/21/2019 5:10:50 PM

ਅਬੋਹਰ (ਸੁਨੀਲ) : ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਮਲੋਟ ਰੋਡ ਸਥਿਤ ਇਕ ਸਰਵਿਸ ਸੈਂਟਰ 'ਤੇ ਕੁਝ ਲੋਕਾਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਇਕ ਨੌਜਵਾਨ 'ਤੇ ਜਾਨਲੇਵਾ ਹਮਲਾ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲੇ ਕਾਰਨ ਜ਼ਖਮੀ ਹੋਏ ਨੌਜਵਾਨ ਨੂੰ ਮੌਕੇ 'ਤੇ ਮੌਜੂਦ ਲੋਕਾਂ ਵਲੋਂ ਅਬੋਹਰ ਦੇ ਸਰਕਾਰੀ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾ ਦਿੱਤਾ ਗਿਆ ਹੈ। ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਜ਼ਖਮੀ ਰਾਜਾ ਮਿਢਾ ਪੁੱਤਰ ਮਿਲਖ ਰਾਜ ਮਿਢਾ ਨੇ ਦੱਸਿਆ ਕਿ ਉਸ ਦਾ ਆਪਣੇ ਵੱਡੇ ਭਰਾ ਨਾਲ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਝੱਗੜਾ ਚਲ ਰਿਹਾ ਹੈ। ਉਸਦੇ ਵੱਡੇ ਭਰਾ ਨੇ ਪੈਸਿਆਂ ਦੇ ਹਿਸਾਬ ਲਈ ਉਸ ਨੂੰ ਮਲੋਟ ਰੋਡ ਸਥਿਤ ਸਰਵਿਸ ਸੈਂਟਰ 'ਤੇ ਬੁਲਾਇਆ, ਜਿਥੇ ਉਹ ਆਪਣੀ ਮਾਤਾ ਆਸ਼ਾ ਰਾਣੀ ਨਾਲ ਪਹੁੰਚਿਆ। ਉਥੇ ਹੀ ਉਸਦੇ ਵੱਡੇ ਭਰਾ ਨੇ ਆਪਣੇ ਸਾਲੇ ਅਤੇ ਭਤੀਜੇ ਨੂੰ ਨਾਲ ਲੈ ਕੇ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸਨੂੰ ਫੱਟੜ ਕਰ ਦਿੱਤਾ। ਜਦ ਉਸ ਨੇ ਸ਼ੋਰ ਮਚਾਇਆ ਤਾਂ ਉਹ ਉਥੋਂ ਭੱਜ ਗਏ। ਉਸਨੇ ਦੱਸਿਆ ਕਿ ਇਹ ਪੂਰੀ ਘਟਨਾ ਸੀ.ਸੀ.ਟੀ.ਵੀ. ਕੈਮਰੇ 'ਚ ਰਿਕਾਰਡ ਹੋ ਗਈ ਹੈ।

rajwinder kaur

This news is Content Editor rajwinder kaur