ਕੇਜਰੀਵਾਲ ''ਤੇ ਛੋਟੇਪੁਰ ਦਾ ਵੱਡਾ ਖੁਲਾਸਾ

01/07/2017 7:01:24 PM

ਜਲੰਧਰ : ਆਪਣਾ ਪੰਜਾਬ ਪਾਰਟੀ ਦੇ ਮੁੱਖੀ ਸੁੱਚਾ ਸਿੰਘ ਛੋਟੇਪੁਰ ਨੇ ਆਮ ਆਦਮੀ ਪਾਰਟੀ ਦੇ ਮੁੱਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ''ਤੇ ਪੰਜਾਬ ਚੋਣਾਂ ਦੇ ਨਾਂ ''ਤੇ 300 ਕਰੋੜ ਰੁਪਏ ਇਕੱਠਾ ਕਰਨ ਦੇ ਦੋਸ਼ ਲਗਾਏ ਹਨ। ਜਲੰਧਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਛੋਟੇਪੁਰ ਨੇ ਕਿਹਾ ਕਿ ਇਸ ਬਾਬਤ ਉਨ੍ਹਾਂ ਨੂੰ ਵਿਦੇਸ਼ਾਂ ਤੋਂ ਬਹੁਤ ਸ਼ਿਕਾਇਤਾਂ ਮਿਲ ਰਹੀਆਂ ਹਨ।
ਜਲੰਧਰ ''ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਛੋਟੇਪੁਰ ਨੇ ਰੀਪਬਲੀਕਨ ਪਾਰਟੀ ਆਫ ਪੰਜਾਬ ਨਾਲ ਗਠਜੋੜ ਦਾ ਐਲਾਨ ਕੀਤਾ। ਛੋਟੇਪੁਰ ਦਾ ਕਹਿਣਾ ਹੈ ਕਿ ਇਹ ਗਠਜੋੜ ਕਿਸਾਨਾਂ ਦੇ ਹੱਕਾਂ ਲਈ ਕੰਮ ਕਰੇਗਾ।

Gurminder Singh

This news is Content Editor Gurminder Singh