AAP ਵਿਧਾਇਕਾ ਵੱਲੋਂ DSP ਦੇ ਦਫ਼ਤਰ ''ਚ ਪ੍ਰੋਟੋਕਾਲ ਦੀ ਉਲੰਘਣਾ, ਸੋਸ਼ਲ ਮੀਡੀਆ ''ਤੇ ਕੁਮੈਂਟ ਕਰ ਰਹੇ ਲੋਕ

06/19/2022 4:20:50 PM

ਖਰੜ (ਅਮਰਦੀਪ) : ਹਲਕਾ ਖਰੜ ਦੀ ਵਿਧਾਇਕਾ ਬੀਬਾ ਅਨਮੋਲ ਗਗਨ ਮਾਨ ਦੀ ਸੋਸ਼ਲ ਮੀਡੀਆ ’ਤੇ ਇਕ ਫੋਟੋ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਵਿਧਾਇਕਾ ਸਾਰੇ ਪ੍ਰੋਟੋਕਾਲ ਤੋੜ ਕੇ ਖਰੜ ਡੀ. ਐੱਸ. ਪੀ. 2 ਦੇ ਦਫ਼ਤਰ ਵਿਚ ਡੀ. ਐੱਸ. ਪੀ. ਦੀ ਕੁਰਸੀ ’ਤੇ ਬੈਠ ਕੇ ਲੋਕਾਂ ਦੀਆਂ ਸ਼ਿਕਾਇਤਾਂ ਸੁਣ ਰਹੇ ਹਨ। ਸੋਸ਼ਲ ਮੀਡੀਆ ’ਤੇ ਲੋਕਾਂ ਵੱਲੋਂ ਇਸ ਫੋਟੋ ਸਬੰਧੀ ਕੁਮੈਂਟ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ : ਚੰਡੀਗੜ੍ਹ-ਲੇਹ ਫਲਾਈਟ ਰੱਦ ਹੋਣ 'ਤੇ ਮੁਸਾਫ਼ਰਾਂ ਦਾ ਹੰਗਾਮਾ, ਖ਼ਰਾਬ ਮੌਸਮ ਕਾਰਨ ਲਿਆ ਗਿਆ ਫ਼ੈਸਲਾ

ਲੋਕਾਂ ਦਾ ਕਹਿਣਾ ਹੈ ਕਿ ਵਿਧਾਇਕਾ ਨੂੰ ਪ੍ਰੋਟੋਕਾਲ ਧਿਆਨ ਵਿਚ ਰੱਖਣਾ ਚਾਹੀਦਾ ਸੀ। ਕਈਆਂ ਨੇ ਕਿਹਾ ਹੈ ਕਿ ਵਿਧਾਇਕਾ ਸੱਤਾ ਦੇ ਹੰਕਾਰ ਵਿਚ ਚੂਰ ਹੈ ਅਤੇ ਉਸ ਨੂੰ ਪ੍ਰੋਟੋਕਾਲ ਦੀ ਕੋਈ ਜਾਣਕਾਰੀ ਨਹੀਂ। ਲੋਕਾਂ ਦਾ ਕਹਿਣਾ ਹੈ ਕਿ ਡੀ. ਐੱਸ. ਪੀ. ਦੀ ਕੁਰਸੀ ਦੇ ਨਾਲ ਵੱਖਰੀ ਕੁਰਸੀ ’ਤੇ ਬੈਠ ਕੇ ਸਮੱਸਿਆਵਾਂ ਸੁਣੀਆਂ ਜਾ ਸਕਦੀਆਂ ਸਨ। ਸਰਕਾਰੀ ਅਫ਼ਸਰਾਂ ਦੀ ਕੁਰਸੀ ’ਤੇ ਕਿਸੇ ਵੀ ਵਿਧਾਇਕ ਜਾਂ ਮੰਤਰੀ ਨੂੰ ਬੈਠਣ ਦੀ ਇਜ਼ਾਜਤ ਨਹੀਂ। ਵਿਧਾਇਕਾ ਵੱਲੋਂ ਡੀ. ਐੱਸ. ਪੀ. ਦੀ ਕੁਰਸੀ ’ਤੇ ਬੈਠ ਕੇ ਪ੍ਰੋਟੋਕਾਲ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਵਿਧਾਇਕਾ ਵੱਲੋਂ ਸਰਕਾਰੀ ਅਫ਼ਸਰ ਦੀ ਕੁਰਸੀ ’ਤੇ ਬੈਠ ਕੇ ਮਨੁੱਖੀ ਕਦਰਾਂ-ਕੀਮਤਾਂ ਦਾ ਘਾਣ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਏਅਰ ਇੰਡੀਆ ਦੀ ਫਲਾਈਟ 'ਚ ਮੁਸਾਫ਼ਰ ਦੀ ਸਿਹਤ ਵਿਗੜੀ, ਮਦਦ ਲਈ ਅੱਗੇ ਆਏ ਭਾਜਪਾ ਆਗੂ, ਬਚਾਈ ਜਾਨ
ਸਰਕਾਰੀ ਅਫ਼ਸਰ ਦੀ ਕੁਰਸੀ ’ਤੇ ਸਿਰ ਹੋਮ ਮਨਿਸਟਰ ਹੀ ਬੈਠ ਸਕਦੈ
ਸਰਕਾਰੀ ਬੁਲਾਰੇ ਅਨੁਸਾਰ ਕਿਸੇ ਵੀ ਸਰਕਾਰੀ ਅਫ਼ਸਰ ਦੀ ਕੁਰਸੀ ’ਤੇ ਕਿਸੇ ਵੀ ਵਿਧਾਇਕ, ਮੰਤਰੀ ਨੂੰ ਬੈਠਣ ਦੀ ਇਜ਼ਾਜਤ ਨਹੀਂ, ਸਗੋਂ ਇਕ ਹੋਮ ਮਨਿਸਟਰ ਹੀ ਸਰਕਾਰੀ ਅਫ਼ਸਰ ਦੀ ਕੁਰਸੀ ’ਤੇ ਬੈਠ ਸਕਦਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita