ਕਾਮਰੇਡ ਬਲਵਿੰਦਰ ਸਿੰਘ ਦੇ ਕਤਲ ਦੇ ਮਾਮਲੇ ''ਚ ਆਪ ਆਗੂ ਨੇ ਸਰਕਾਰ ਤੋਂ ਕੀਤੀ ਮੰਗ

10/19/2020 1:59:15 PM

ਵਲਟੋਹਾ (ਗੁਰਮੀਤ) : ਹਲਕਾ ਖੇਮਕਰਨ 'ਚ ਰੋਜ਼ਾਨਾ ਦਿਨ-ਦਿਹਾੜੇ ਸ਼ਰੇਆਮ ਹੋ ਰਹੇ ਕਤਲਾਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ, ਜੋ ਸਰਕਾਰ ਅਤੇ ਪੁਲਸ ਦੀ ਲਾਪਰਵਾਹੀ ਅਤੇ ਨਲਾਇਕੀ ਦਾ ਸਿੱਟਾ ਹੈ। ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਹਲਕਾ ਖੇਮਕਰਨ ਦੇ ਕਮਾਂਡਰ ਅਤੇ ਸਾਬਕਾ ਥਾਣੇਦਾਰ ਹਰੀ ਸਿੰਘ ਵਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨਾਂ ਕਿਹਾ ਕਿ ਸ਼ੌਰੀਆ ਚੱਕਰ ਵਿਜੇਤਾ ਕਾਮਰੇਡ ਬਲਵਿੰਦਰ ਸਿੰਘ ਭਿੱਖੀਵਿੰਡ ਦਾ ਕਤਲ ਚਿੰਤਾ ਦਾ ਵਿਸ਼ਾ ਹੈ, ਜਿਸ 'ਚੋਂ ਅੱਜ ਫਿਰ 1980 ਤੋਂ 1990 ਦੇ ਦਹਾਕੇ ਦੇ ਕਾਲੇ ਦੌਰ ਦੀ ਬਦਬੂ ਆਉਣ ਲੱਗੀ ਹੈ। ਉਨ੍ਹਾਂ ਜ਼ਿਲ੍ਹਾ ਪੁਲਸ ਮੁਖੀ ਪਾਸੋਂ ਪੁਰਜ਼ੋਰ ਮੰਗ ਕੀਤੀ ਕਿ ਹਲਕਾ ਵਿਧਾਇਕ ਦੇ ਚਹੇਤੇ ਥਾਣਾ ਭਿੱਖੀਵਿੰਡ ਅਤੇ ਖਾਲੜਾ ਦੇ ਮੁੱਖ ਅਫਸਰ ਲਾਅ ਐਂਡ ਆਰਡਰ ਨੂੰ ਬਣਾਈ ਰੱਖਣ ਵਾਸਤੇ ਤੁਰੰਤ ਤਬਦੀਲ ਕੀਤੇ ਜਾਣ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਵਲੋਂ ਆਪਣਾ ਗ੍ਰਾਫ ਜਨਤਾ 'ਚ ਦਿਨੋਂ-ਦਿਨ ਡਿੱਗਦਾ ਵੇਖ ਅਤੇ ਜਨਤਾ ਦਾ ਝੁਕਾਅ ਆਮ ਆਦਮੀ ਪਾਰਟੀ ਵੱਲ ਹੁੰਦਾ ਦੇਖ ਕੇ ਅਤੇ ਕਿਸਾਨੀ ਸੰਘਰਸ਼ ਨੂੰ ਢਾਹ ਲਾਉਣ ਵਾਸਤੇ ਸੂਬੇ ਵਿਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੇ ਸੰਕੇਤ ਵੱਲ ਵੀ ਇਸ਼ਾਰਾ ਕਰਦਾ ਹੈ। ਆਪ ਆਗੂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਦੀ ਤਫਤੀਸ਼ ਸੀ. ਬੀ. ਆਈ. ਜਾਂ ਹਾਈਕੋਰਟ ਦੇ ਜੱਜ ਤੋਂ ਕਰਵਾਈ ਜਾਵੇ ਤਾਂ ਜੋ ਸੱਚਾਈ ਤੋਂ ਪਰਦਾ ਉੱਠ ਸਕੇ ਅਤੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਸਕੇ। 

ਇਹ ਵੀ ਪੜ੍ਹੋ : ਸਰਕਾਰੀ ਹਿਦਾਇਤਾਂ ਮੁਤਾਬਕ ਸਕੂਲ ਵਿਹੜੇ 'ਚ ਪਹੁੰਚੇ 9 ਤੋਂ ਲੈ ਕੇ 12ਵੀਂ ਕਲਾਸ ਦੇ ਵਿਦਿਆਰਥੀ

ਇੱਥੇ ਦੱਸ ਦਈਏ ਕਿ ਸ਼ੌਰੀਆ ਚੱਕਰ ਜੇਤੂ ਕਾਮਰੇਡ ਬਲਵਿੰਦਰ ਸਿੰਘ ਭਿੱਖੀਵਿੰਡ ਦਾ ਗੋਲੀਆਂ ਮਾਰਕੇ ਕੀਤੇ ਕਤਲ ਕਰ ਦਿੱਤਾ ਗਿਆ ਸੀ । ਇਸ ਵਾਰਦਾਤ ਦੇ ਅੱਜ ਤਿੰਨ ਦਿਨ ਬਾਅਦ ਵੀ ਪੁਲਸ ਨੂੰ ਕਾਤਲਾਂ ਦਾ ਕੋਈ ਸੁਰਾਗ ਹੱਥ ਨਹੀਂ ਲੱਗਿਆ ਹੈ। ਭਾਵੇਂ ਕਿ ਜ਼ਿਲ੍ਹੇ ਭਰ ਦੀ ਪੁਲਸ ਵਲੋਂ ਦਿਨ-ਰਾਤ ਇਕ ਕੀਤੀ ਜਾ ਰਹੀ ਹੈ ਕਿ ਕਾਤਲ ਸਾਹਮਣੇ ਲਿਆਂਦੇ ਜਾਣ ਪਰ ਪੁਲਸ ਨੂੰ ਸਫ਼ਲਤਾ ਅਜੇ ਤੱਕ ਨਹੀਂ ਮਿਲੀ। ਕਾਤਲ ਆਖਰ ਕਿੱਥੇ ਗਏ ਹਨ ਅਤੇ ਲੋਕ ਪੁਲਸ ਪ੍ਰਸ਼ਾਸਨ 'ਤੇ ਸਵਾਲ ਖੜੇ ਕਰ ਰਹੇ ਹਨ ਕਿ ਜਿਸ ਤਰ੍ਹਾਂ ਨਾਲ ਕਾਮਰੇਡ ਬਲਵਿੰਦਰ ਸਿੰਘ ਦਾ ਕਤਲ ਹੋਇਆ ਹੈ, ਉਹ ਇਕ ਸਾਜਿਸ਼ ਦਾ ਹਿੱਸਾ ਹੈ।  

ਇਹ ਵੀ ਪੜ੍ਹੋ : ਆਖਿਰ ਵਿਧਾਨ ਸਭਾ ਦੀ ਕਾਰਵਾਈ 'ਚ ਸ਼ਾਮਲ ਹੋਏ ਨਵਜੋਤ ਸਿੱਧੂ, ਪਿਛਲੀ ਕਤਾਰ 'ਚ ਬੈਠੇ

Anuradha

This news is Content Editor Anuradha