ਗੋਆ ''ਚ ਵੀ ਮੂਧੇ ਮੂੰਹ ਡਿੱਗੀ ''ਆਪ'', 39 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ

03/13/2017 4:42:38 PM

ਨਵੀਂ ਦਿੱਲੀ : ਗੋਆ ਦੀਆਂ ਚੋਣਾਂ ਵਿਚ ਜਿੱਤ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਦੇ ਦਾਅਵੇ ਖੋਖਲੇ ਸਾਬਤ ਹੋਏ ਹਨ। 40 ਸੀਟਾਂ ''ਤੇ ਆਪਣੇ ਉਮੀਦਵਾਰ ਉਤਾਰਣ ਵਾਲੀ ''ਆਪ'' ਪਾਰਟੀ ਨੂੰ ਗੋਆ ਵਿਚ ਮੂੰਹ ਦੀ ਖਾਣੀ ਪਈ ਹੈ। ਆਮ ਆਦਮੀ ਪਾਰਟੀ ਨੇ ਆਪਣੇ ਵਲੋਂ ਕੀਤੇ ਇੰਟਰਨੈੱਲ ਸਰਵੇ ਵਿਚ 49 ਫੀਸਦੀ ਵੋਟ ਮਿਲਣ ਅਤੇ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰਣ ਦਾ ਦਾਅਵਾ ਕੀਤਾ ਸੀ ਪਰ ਪਾਰਟੀ ਨੂੰ ਮਹਿਜ਼ 6.3 ਫੀਸਦੀ ਵੋਟ ਹੀ ਮਿਲੇ ਅਤੇ ਪਾਰਟੀ ਦੇ 39 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ। ਗੋਆ ਦੀ ਸਿਰਫ ਬਿਨੇਲਿਓਮ ਸੀਟ ''ਤੇ ਅਜਿਹੀ ਸੀ ਜਿੱਥੇ ਪਾਰਟੀ ਦੇ ਉਮੀਦਵਾਰ 4,182 ਵੋਟਾਂ ਹਾਸਲ ਕਰਕੇ ਆਪਣੀ ਜ਼ਮਾਨਤ ਬਚਾਅ ਸਕਿਆ।
ਇਸੇ ਤਰ੍ਹਾਂ ਪੰਜਾਬ ਦੀਆਂ ਚੋਣਾਂ ਵਿਚ ਪੂਰਨਬਹੁਮਤ ਨਾਲ ਸਰਕਾਰ ਬਣਾਉਣ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਨੂੰ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ। ਇਥੇ ਵੀ 27 ਵਿਧਾਨ ਸਭਾ ਹਲਕਿਆਂ ਵਿਚ ਪਾਰਟੀ ਦਾ ਇੰਨਾ ਬੁਰਾ ਹਾਲ ਹੋਇਆ ਕਿ ਪਾਰਟੀ ਦੇ ਉਮੀਦਵਾਰ ਆਪਣੀ ਜ਼ਮਾਨਤ ਤੱਕ ਨਹੀਂ ਬਚਾਅ ਸਕੇ ਅਤੇ ਸਿਰਫ 20 ਸੀਟਾਂ ''ਤੇ ਹੀ ਪਾਰਟੀ ਜਿੱਤ ਹਾਸਲ ਕਰ ਸਕੀ।

Gurminder Singh

This news is Content Editor Gurminder Singh