ਵਿਵਾਦਾਂ ''ਚ ਘਿਰੀ ਆਮ ਆਦਮੀ ਪਾਰਟੀ, ਖੁੱਲ੍ਹ ਕੇ ਸਾਹਮਣੇ ਆਏ ਵਲੰਟੀਅਰ, ਸਖਤ ਸ਼ਬਦਾਂ ''ਚ ਦਿੱਤੀ ਚਿਤਾਵਨੀ

08/28/2016 5:52:07 PM

ਅੰਮ੍ਰਿਤਸਰ : ਆਮ ਆਦਮੀ ਪਾਰਟੀ ਵਿਚ ਸ਼ੁਰੂ ਹੋਇਆ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਆਮ ਆਦਮੀ ਪਾਰਟੀ ਦਿੱਲੀ ਖਿਲਾਫ ਹੁਣ ਪੰਜਾਬ ''ਆਪ'' ਦੇ ਵਲੰਟੀਅਰਾਂ ਨੇ ਮੋਰਚਾ ਖੋਲ੍ਹ ਦਿੱਤਾ ਹੈ। ਅੰਮ੍ਰਿਤਸਰ ਵਿਖੇ ਪ੍ਰੈਸ ਕਾਨਫਰੰਸ ਕਰਕੇ ਪਾਰਟੀ ਦੀ ਪੰਜਾਬ ਸਿਆਸੀ ਸਮੀਖਿਆ ਕਮੇਟੀ ਨੇ ਖੁਦ ਨੂੰ ਦਿੱਲੀ ਤੋਂ ਵੱਖ ਕਰਨ ਦੀ ਗੱਲ ਆਖੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਹੁਣ ਆਪਣੇ ਪੱਧਰ ''ਤੇ ਕੰਮ ਕਰੇਗੀ।
ਇਸ ਮੌਕੇ ''ਆਪ'' ਦੇ ਪੰਜਾਬ ਵਲੰਟੀਅਰਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਤੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ''ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕੇਜਰੀਵਾਲ ''ਬਰਥ ਡੇ ਵਿਸ਼'' ਦਾ ਉਤਰ ਤਾਂ ਮਿੰਟਾਂ ਵਿਚ ਦੇ ਦਿੰਦਾ ਹੈ ਪਰ ਜੇ ਕਿਸੇ ਮੁੱਦੇ ਦੀ ਗੱਲ ਕਰੀਏ ਤਾਂ ਉਸ ਦਾ ਕੋਈ ਜਵਾਬ ਨਹੀਂ ਦਿੰਦਾ। ਇੰਨਾ ਹੀ ਨਹੀਂ ਪਾਰਟੀ ਵਲੰਟੀਅਰਾਂ ਦਾ ਕਹਿਣਾ ਹੈ ਕਿ ਜੇ ਦਿੱਲੀ ਦੇ ਆਗੂ ਹੁਣ ਪੰਜਾਬ ਵਿਚ ਆਏ ਤਾਂ ਉਨ੍ਹਾਂ ਨੂੰ ਧੱਕੇ ਮਾਰ ਕੇ ਬਾਹਰ ਕੱਢਿਆ ਜਾਵੇਗਾ।

Gurminder Singh

This news is Content Editor Gurminder Singh