''ਆਮ ਆਦਮੀ ਪਾਰਟੀ'' ਨੂੰ ਮਿਲਣ ਵਾਲਾ ਚੰਦਾ 275 ਫੀਸਦੀ ਵਧਿਆ

02/11/2016 12:43:58 PM

ਜਲੰਧਰ (ਪਾਹਵਾ) : ''ਆਮ ਆਦਮੀ ਪਾਰਟੀ'' ਦੀ ਸਰਕਾਰ ਬਣਿਆਂ 2 ਸਾਲ ਪੂਰੇ ਹੋਣ ਵਾਲੇ ਹਨ। ਕਥਿਤ ਤੌਰ ''ਤੇ ਚੰਦੇ ਨਾਲ ਚੱਲਣ ਵਾਲੀ ਇਸ ਪਾਰਟੀ ਦੇ ਚੰਦੇ ''ਚ 275 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ, ਜਦੋਂ ਕਿ ਰਾਸ਼ਟਰੀ ਪਾਰਟੀਆਂ ਭਾਜਪਾ ਅਤੇ ਕਾਂਗਰਸ ਨਾਲ ਇਹ ਮੁਕਾਬਲਾ ਕਰੀਏ ਤਾਂ ''ਆਪ'' ਦਾ ਚੰਦਾ ਉਨ੍ਹਾਂ ਦੇ ਚੰਦੇ ''ਚ ਹੋਏ ਕੁੱਲ 151 ਫੀਸਦੀ ਦੇ ਵਾਧੇ ਨਾਲੋਂ ਬਹੁਤ ਜ਼ਿਆਦਾ ਹੈ।
ਜਾਣਕਾਰੀ ਮੁਤਾਬਕ 2013-14 ਅਤੇ 2014-15 ਦੀ ਗੱਲ ਕਰੀਏ ਤਾਂ ਇਸ ਦੌਰਾਨ ''ਆਪ'' ਨੂੰ ਕੁੱਲ 44.71 ਕਰੋੜ ਰੁਪਏ ਦਾ ਚੰਦਾ ਮਿਲਿਆ। ਰਕਮ ਜਿੰਨੀ ਵੱਡੀ ਹੈ, ਉਸ ''ਤੇ ਸਵਾਲ ਵੀ ਉਂਨੇ ਹੀ ਉੱਠ ਰਹੇ ਹਨ। ਇਹ ਖੁਲਾਸਾ ਹੋਇਆ ਹੈ ਏ. ਡੀ. ਆਰ. ਦੀ ਰਿਪੋਰਟ ''ਚ। ਖਜ਼ਾਨੇ ''ਚ 91 ਲੱਖ ਰੁਪਏ ਤੋਂ ਜ਼ਿਆਦਾ ਦੇਣ ਵਾਲੇ 111 ਲੋਕ ਅਜਿਹੇ ਹਨ, ਜਿਨ੍ਹਾਂ ਦੇ ਪੈਨ, ਨਾਮ ਅਤੇ ਪਤੇ ਦੇ ਬਿਓਰੇ ਨਾਲ ਪਾਰਟੀ ਨੇ ਆਪਣੀ ਪ੍ਰਾਪਤੀ ਰਿਪੋਰਟ ''ਚ ਖੁਲਾਸਾ ਨਹੀਂ ਕੀਤਾ ਹੈ,  ਜਦੋਂ ਕਿ ਕਈਆਂ ਦੇ ਤਾਂ ਨਾਂ, ਪਤੇ ਵੀ ਨਹੀਂ ਹਨ।
''ਆਪ'' ਪਾਰਟੀ ਨੂੰ ਮਿਲਿਆ ਚੰਦਾ ਪਿਛਲੇ ਸਾਲ ਦੇ ਮੁਕਾਬਲੇ 275 ਫੀਸਦੀ ਵਧੇਰੇ ਹੈ। 
ਇਸ ਵਾਧੇ ਦਾ ਜੇਕਰ ਰਾਸ਼ਟਰੀ ਪਾਰਟੀਆਂ ਨੂੰ ਮਿਲਣ ਵਾਲੇ ਚੰਦੇ ਨਾਲ ਮੁਕਾਬਲਾ ਕਰੀਏ ਤਾਂ ਇਹ ਕੁੱਲ 151 ਫੀਸਦੀ ਵਧੇਰੇ ਹੈ। ''ਆਪ'' ਨੂੰ ਮਿਲੇ ਚੰਦੇ ''ਚੋਂ ਇਕ ਚੌਥਾਈ ਵਿਦੇਸ਼ਾਂ ਤੋਂ ਮਿਲਿਆ ਹੈ। ਇਹ ਰਕਮ 11.02 ਕਰੋੜ ਰੁਪਏ ਹੈ। ਉੱਥੇ ਦੇਸ਼ ''ਚ ''ਆਪ'' ਨੂੰ ਸਭ ਤੋਂ ਜ਼ਿਆਦਾ ਚੰਦਾ ਦਿੱਲੀ ਅਤੇ ਮਹਾਰਾਸ਼ਟਰ ਤੋਂ ਮਿਲਿਆ ਹੈ। ਇਨ੍ਹਾਂ 2 ਸੂਬਿਆਂ ਤੋਂ ਮਿਲਣ ਵਾਲੇ ਚੰਦੇ ਦਾ ਹਿੱਸਾ 44 ਫੀਸਦੀ ਹੈ। ਦਿੱਲੀ ''ਚ ''ਆਪ'' ਨੂੰ 20.42 ਫੀਸਦੀ ਅਤੇ ਮਹਾਰਾਸ਼ਟਰ ''ਚ 23.28 ਫੀਸਦੀ ਚੰਦਾ ਮਿਲਿਆ ਹੈ। 
ਪਾਰਟੀ ਨੇ ਚੋਣ ਕਮਿਸ਼ਨ ਨੂੰ ਦੱਸਿਆ ਕਿ ਉਸ ਨੇ 2.68 ਕਰੋੜ ਰੁਪਏ ਇਸ ਸ਼੍ਰੇਣੀ ''ਚ ਦਾਨ ਕਰਨ ਵਾਲੇ 3,326 ਲੋਕਾਂ ਤੋਂ ਪ੍ਰਾਪਤ ਕੀਤੇ ਹਨ। ਇਨ੍ਹਾਂ ''ਚੋਂ ਸਿਰਫ ਇਕ ਰੁਪਿਆ ਦੇਣ ਵਾਲੇ ਲੋਕ ਵੀ ਸ਼ਾਮਲ ਹਨ। 2013-14 ''ਚ ਪਾਰਟੀ ਨੇ ਇਹ ਖੁਲਾਸਾ ਨਹੀਂ ਕੀਤਾ ਸੀ। 26 ਲੋਕਾਂ ਨੇ ਇਕ ਰੁਪਏ ਤੋਂ ਲੈ ਕੇ 50 ਰੁਪਏ ਤੱਕ ਦਿੱਤੇ ਹਨ, ਉੱਥੇ 92 ਲੋਕਾਂ ਨੇ 51 ਰੁਪਏ ਤੋਂ ਲੈ ਕੇ 501 ਰੁਪਏ ਦਾ ਦਾਨ ਕੀਤਾ ਹੈ। ਸਾਰੇ ਰਾਸ਼ਟਰੀ ਦਲਾਂ ਨੇ ਵੀ ਇਸ ਚੰਦੇ ਦਾ ਖੁਲਾਸਾ ਕੀਤਾ ਹੈ। 

Babita Marhas

This news is News Editor Babita Marhas