ਆਪ'' ਦੇ ਵਿਰੋਧ ''ਚ ਖੁੱਲ੍ਹ ਕੇ ਸਾਹਮਣੇ ਆਈ ਸ਼ਿਵ ਸੈਨਾ, ਖਹਿਰਾ ਖਿਲਾਫ ਐਕਸ਼ਨ ਲੈਣ ਦੀ ਕੈਪਟਨ ਤੋਂ ਕੀਤੀ ਮੰਗ

06/26/2017 2:34:21 PM

ਪਟਿਆਲਾ (ਰਾਜੇਸ਼) — ਆਮ ਆਦਮੀ ਪਾਰਟੀ ਆਪਣੇ ਨਿਜੀ ਸਵਾਰਥਾਂ ਦੀ ਪੂਰਤੀ ਲਈ ਪੰਜਾਬ ਦਾ ਮਾਹੌਲ ਖਰਾਬ ਕਰਨ 'ਚ ਲੱਗੀ ਹੋਈ ਹੈ। ਸ਼ਿਵ ਸੈਨਾ ਬਾਲ ਠਾਕਰੇ ਦੇ ਪੰਜਾਬ ਉਪ-ਪ੍ਰਧਾਨ ਹਰੀਸ਼ ਸਿੰਗਲਾ ਨੇ ਕਿਹਾ ਕਿ ਪਿਛਲੇ ਦਿਨੀਂ ਵਿਧਾਨ ਸਭਾ ਦੇ ਬਾਹਰ ਆਮ ਆਦਮੀ ਪਾਰਟੀ ਦੇ ਆਗੂ ਸੁਖਪਾਲ ਖਹਿਰਾ ਵਲੋਂ ਜੋ ਡ੍ਰਾਮਾ ਕੀਤਾ ਗਿਆ ਹੈ, ਉਥੇ ਇਕ ਸੋਚੀ-ਸਮਝੀ ਸਾਜਿਸ਼ ਦੇ ਤਹਿਤ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਕੀਤਾ ਗਿਆ ਹੈ ਕਿਉਂਕਿ ਸੁਖਪਾਲ ਖਹਿਰਾ ਬਿਨ੍ਹਾਂ ਵਜ੍ਹਾ ਫਸਾਦ ਖੜਾ ਕਰਨ ਵਾਲਾ ਵਿਅਕਤੀ ਕਿਹਾ ਹੈ, ਜਿਸ 'ਚ ਇਨਸਾਨੀਅਤ ਨਾਂ ਦੀ ਚੀਜ਼ ਨਹੀਂ ਹੈ।
ਉਹ ਆਪਣੇ ਨਿਜੀ ਸਵਾਰਥਾਂ ਲਈ ਕਈ ਪਾਰਟੀਆਂ ਵੀ ਬਦਲ ਚੁੱਕਾ ਹੈ। ਸਿੰਗਲਾ ਨੇ ਦੱਸਿਆ ਕਿ ਅੱਜ ਤੋਂ ਲਗਭਗ 2 ਸਾਲ ਪਹਿਲਾਂ ਪਟਿਆਲਾ ਦੇ ਨਾਭਾ ਰੋਡ 'ਤੇ ਸ਼ਿਵ ਸੈਨਿਕਾਂ ਦਾ ਟੋਲ ਪਲਾਜ਼ਾ 'ਤੇ ਝਗੜਾ ਹੋਇਆ ਸੀ, ਜੋ ਅੱਧੇ ਘੰਟੇ ਬਾਅਦ ਹੀ ਸੁਲਝ ਗਿਆ ਸੀ ਪਰ ਸੁਖਪਾਲ ਖਹਿਰਾ ਨੇ ਉਸ ਸਮੇਂ ਵੀ ਸ਼ਿਵ ਸੈਨਾ 'ਤੇ ਝੂਠੇ ਦੋਸ਼ ਲਗਾਏ ਸਨ। ਸ਼ਿਵ ਸੈਨਾ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕਰਦੀ ਹੈ ਕਿ ਸੁਖਪਾਲ ਖਹਿਰਾ ਵਲੋਂ ਜਿਨ੍ਹਾਂ ਪੁਲਸ ਅਫਸਰਾਂ ਨਾਲ ਬਦਸਲੂਕੀ ਕੀਤੀ ਗਈ, ਦੇ ਸਬੰਧ 'ਚ ਪਰਚਾ ਦਰਜ ਕੀਤਾ ਜਾਵੇ।