ਆਮ ਆਦਮੀ ਪਾਰਟੀ ਦੇ ਮੈਨੀਫੋਸਟੇ ''ਤੇ ਧਰਮਵੀਰ ਗਾਂਧੀ ਨੇ ਚੁੱਕੇ ਸਵਾਲ (ਵੀਡੀਓ)

07/05/2016 6:47:36 PM

ਪਟਿਆਲਾ : ਆਮ ਆਦਮੀ ਪਾਰਟੀ ''ਚੋਂ ਮੁਅੱਤਲ ਕੀਤੇ ਗਏ ਪਟਿਆਲਾ ਦੇ ਸਾਂਸਦ ਡਾ. ਧਰਮਵੀਰ ਗਾਂਧੀ ਨੇ ਐਤਵਾਰ ਨੂੰ ਅੰਮ੍ਰਿਤਸਰ ਵਿਚ ਅਰਵਿੰਦ ਕੇਜਰੀਵਾਲ ਵਲੋਂ ਪੇਸ਼ ਕੀਤੇ ਗਏ ਮੈਨੀਫੈਸਟੋ ''ਤੇ ਸਵਾਲ ਚੁੱਕੇ ਹਨ। ਸਾਬਕਾ ''ਆਪ'' ਆਗੂ ਡਾ. ਧਰਮਵੀਰ ਗਾਂਧੀ ਦਾ ਕਹਿਣਾ ਹੈ ਕਿ ''ਆਪ'' ਦੇ ਮੈਨੀਫੈਸਟੋ ਵਿਚ ਜਿਹੜੇ ਸੁਪਨੇ ਨੌਜਵਾਨਾਂ ਨੂੰ ਦਿਖਾਏ ਗਏ ਹਨ ਕੀ ਉਹ ਪਾਰਟੀ ਪੂਰੇ ਕਰ ਸਕੇਗੀ।
ਡਾ. ਗਾਂਧੀ ਮੁਤਾਬਕ ਪੰਜਾਬ ਪਹਿਲਾਂ ਹੀ ਇਕ ਅਰਬ 30 ਕਰੋੜ ਦਾ ਕਰਜ਼ਾਈ ਹੈ ਅਜਿਹੇ ਵਿਚ ਆਮ ਆਦਮੀ ਪਾਰਟੀ ਪੰਜਾਬ ਦੇ ਵਿਕਾਸ ਲਈ ਪੈਸਾ ਕਿੱਥੋਂ ਲਿਆਵੇਗੀ। ਗਾਂਧੀ ਨੇ ਕਿਹਾ ਹੈ ਕਿ ਕੋਈ ਵੀ ਪਾਰਟੀ ਜੇਕਰ ਆਪਣੇ ਮੈਨੀਫੈਸਟੋ ਵਿਚ ਨਵੀਆਂ ਯੋਜਨਾਵਾਂ ਬਾਰੇ ਦੱਸਦੀ ਹੈ ਤਾਂ ਉਸ ਨੂੰ ਲੋਕਾਂ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਉਹ ਇਹ ਯੋਜਨਾਵਾਂ ਪੂਰੀਆਂ ਕਿਵੇਂ ਕਰੇਗੀ।
ਡਾ. ਗਾਂਧੀ ਮੁਤਾਬਕ ਆਮ ਆਦਮੀ ਪਾਰਟੀ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਉਹ ਆਪਣੇ ਮੈਨੀਫੈਸਟੋ ਨੂੰ ਕਿਵੇਂ ਪੂਰਾ ਕਰੇਗੀ ਅਤੇ ਇਨ੍ਹਾਂ ਯੋਜਨਾਵਾਂ ਨੂੰ ਪੂਰਾ ਕਰਨ ਲਈ ਪੈਸਾ ਕਿੱਥੋਂ ਆਏਗਾ। ਕੀ ਕੇਂਦਰ ਸਰਕਾਰ ਉਨ੍ਹਾਂ ਦੀ ਮਦਦ ਕਰੇਗੀ। ਡਾਂ. ਗਾਂਧੀ ਨੇ ਕਿਹਾ ਹੈ ਕਿ ਪੰਜਾਬ ਦੇ ਸਿਰ ਪਹਿਲਾਂ ਹੀ 1 ਅਰਬ 30 ਕਰੋੜ ਦਾ ਕਰਜ਼ਾ ਚੜ੍ਹਿਆ ਹੈ ਅਜਿਹੇ ਵਿਚ ਪੰਜਾਬ ਵਿਚ ਕਿਵੇਂ ਕੋਈ ਵਿਕਾਸ ਦਾ ਕਾਰਜ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਪਾਰਟੀ ਲੋਕਾਂ ਨੂੰ ਨਵੀਆਂ ਯੋਜਨਾਵਾਂ ਦੇ ਕੇ ਸੁਹਾਵਣੇ ਸੁਪਨੇ ਵਿਖਾਉਂਦੀ ਹੈ ਤਾਂ ਪਹਿਲਾਂ ਉਹ ਲੋਕਾਂ ਨੂੰ ਇਹ ਦੱਸੇ ਕਿ ਇਨ੍ਹਾਂ ਯੋਜਨਾਵਾਂ ਨੂੰ ਪੂਰਿਆਂ ਕਰਨ ਲਈ ਪੈਸਾ ਆਏਗਾ ਕਿੱਥੋਂ?

Gurminder Singh

This news is Content Editor Gurminder Singh