'ਕੇਜਰੀਵਾਲ...ਕੇਜਰੀਵਾਲ... ਕੀ ਤੇਰਾ ਵੀ ਹਿੱਸਾ ਖਹਿਰਾ ਨਾਲ' (ਵੀਡੀਓ)

11/21/2017 6:38:27 PM

ਅੰਮ੍ਰਿਤਸਰ (ਸੁਮਿਤ) : ਕੇਜਰੀਵਾਲ-ਕੇਜਰੀਵਾਲ ਕੀ ਤੇਰਾ ਵੀ ਹਿੱਸਾ ਖਹਿਰੇ ਨਾਲ? ਆਮ ਆਦਮੀ ਪਾਰਟੀ ਦੇ ਸੁਪਰੀਮੋ ਤੋਂ ਇਹ ਸਵਾਲ ਕਰਦੇ ਪੋਸਟਰ ਅੰਮ੍ਰਿਤਸਰ 'ਚ ਕਰੀਬ 20 ਥਾਵਾਂ 'ਤੇ ਲੱਗੇ ਵਿਖਾਈ ਦੇ ਰਹੇ ਹਨ। ਜਿਨ੍ਹਾਂ 'ਚ ਸੁਖਪਾਲ ਖਹਿਰਾ ਨੂੰ ਨਸ਼ੇ ਦਾ ਵਪਾਰੀ ਦੱਸਦੇ ਹੋਏ ਨਾ ਸਿਰਫ ਉਨ੍ਹਾਂ ਤੋਂ ਅਸਤੀਫੇ ਦੀ ਮੰਗ ਕੀਤੀ ਗਈ ਹੈ ਬਲਕਿ ਇਸ ਮੁੱਦੇ 'ਤੇ ਕੇਜਰੀਵਾਲ ਦੀ ਚੁੱਪੀ ਦਾ ਕਾਰਨ ਵੀ ਪੁੱਛਿਆ ਗਿਆ ਹੈ। ਸ਼ਹਿਰ 'ਚ ਲੱਗੇ ਇਨ੍ਹਾਂ ਪੋਸਟਰਾਂ ਦੇ ਪਿੱਛੇ ਜਿੱਥੇ ਆਮ ਆਦਮੀ ਪਾਰਟੀ ਦੇ ਆਗੂ ਅਕਾਲੀ-ਭਾਜਪਾ ਦਾ ਹੱਥ ਦੱਸ ਰਹੇ ਹਨ, ਉਥੇ ਹੀ ਭਾਜਪਾ ਆਗੂ ਇਸਨੂੰ 'ਆਪ' ਦੀ ਅੰਦਰੂਨੀ ਲੜਾਈ ਆਖ ਰਹੇ ਹਨ।
ਵਿਰੋਧੀ ਪਾਰਟੀਆਂ ਦੇ ਨਾਲ-ਨਾਲ 'ਆਪ' ਦੇ ਵੀ ਕਈ ਆਗੂ ਜਿਥੇ ਸੁਖਪਾਲ ਖਹਿਰਾ ਦੇ ਅਸਤੀਫੇ ਦੀ ਲਗਾਤਾਰ ਮੰਗ ਕਰ ਰਹੇ ਹਨ, ਉਥੇ ਹੀ ਇਨ੍ਹਾਂ ਪੋਸਟਰਾਂ ਨੇ ਮਾਮਲੇ ਨੂੰ ਹੋਰ ਵੀ ਤੂਲ ਦੇ ਦਿੱਤੀ ਹੈ।