ਫਾਈਲ ਗੁੰਮ ਕਰ ਦੇਣ ਦੇ ਦੋਸ਼ ਤੇ ਆਮ ਆਦਮੀ ਪਾਰਟੀ ਵੱਲੋਂ ਪ੍ਰਦਰਸ਼ਨ

02/05/2021 5:17:32 PM

ਪੱਟੀ (ਸੌਰਭ) : ਆਮ ਆਦਮੀ ਪਾਰਟੀ ਵਲੋਂ ਫਾਈਲ ਗੁੰਮ ਹੋਣ ਕਾਰਣ ਰੋਸ ਪ੍ਰਦਰਸ਼ਨ ਕੀਤਾ ਗਿਆ। ਨਗਰ ਕੌਂਸਲ ਚੋਣਾਂ ਲਈ ਨਾਮਜ਼ਦਗੀ ਪੱਤਰ ਵਾਪਸ ਲੈਣ ਸਮੇਂ ਪੱਟੀ ਕਚਹਿਰੀ ਦੇ ਬਾਹਰ ਮਾਹੌਲ ਗਰਮ ਰਿਹਾ। ਆਮ ਆਦਮੀ ਪਾਰਟੀ ਵੱਲੋਂ ਅੱਠ ਵਾਰਡ ਦੀ ਫਾਈਲ ਗੁੰਮ ਕਰ ਦੇਣ ਦਾ ਦੋਸ਼ ਲਾਉਂਦਿਆਂ ਹੋਇਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਲਾਲਜੀਤ ਸਿੰਘ ਭੁੱਲਰ ਦੀ ਅਗਵਾਈ ਵਿਚ 'ਆਪ' ਵਰਕਰਾਂ ਨੇ ਕਾਂਗਰਸ ਸਰਕਾਰ ਤੇ ਪੁਲਸ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ।

ਇਸ ਮੌਕੇ 'ਆਪ' ਵਰਕਰਾਂ ਦੀ ਪੁਲਸ ਨਾਲ ਮਾਮੂਲੀ ਝੜਪ ਵੀ ਹੋਈ। 'ਆਪ' ਆਗੂ ਆਪਣੇ ਅੱਠ ਵਾਰਡ 'ਚੋਂ ਉਮੀਦਵਾਰ ਪਰਗਟ ਸਿੰਘ ਦੀ ਫਾਈਲ ਦਾ ਪਤਾ ਲਾਉਣ ਲਈ ਬਜ਼ਿੱਦ ਹਨ। ਇਸ ਮੌਕੇ ਲਾਲਜੀਤ ਸਿੰਘ ਭੁੱਲਰ ਤੇ ਹੋਰ ਆਗੂਆਂ ਨੇ ਕਾਂਗਰਸ ਸਰਕਾਰ 'ਤੇ ਦੋਸ਼ ਲਾਇਆ ਕਿ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਫਾਈਲਾਂ ਗੁੰਮ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ 'ਆਪ' ਆਗੂਆਂ ਨੇ ਮੰਗ ਕੀਤੀ ਕਿ ਉਹ ਖੁਦ ਜਾ ਕੇ ਐੱਸ.ਡੀ.ਐਮ ਪੱਟੀ ਨਾਲ ਮਿਲ ਕੇ ਆਪਣਾ ਰੋਸ ਪ੍ਰਗਟ ਕਰਨਗੇ।
 

Gurminder Singh

This news is Content Editor Gurminder Singh