ਅਕਾਲੀਆਂ ਦੇ ਧਰਨੇ ''ਤੇ ਗਰਮਾਈ ਸਿਆਸਤ, ਵੇਰਕਾ ਨੇ ਕਿਹਾ ਹਰਸਿਮਰਤ ਤੋਂ ਨਾਰਾਜ਼ ਸੁਖਬੀਰ ਸੜਕ ''ਤੇ ਆਏ (ਵੀਡੀਓ)

12/10/2017 9:04:02 AM

ਅੰਮ੍ਰਿਤਸਰ (ਸੁਮਿਤ ਖੰਨਾ) — ਪੰਜਾਬ 'ਚ ਅਕਾਲੀ ਦਲ ਵਲੋਂ ਲਗਾਏ ਗਏ ਧਰਨੇ 'ਤੇ ਸਿਆਸਤ ਗਰਮਾ ਗਈ ਹੈ। ਇਸ ਮਾਮਲੇ 'ਚ ਕਾਂਗਰਸ ਨੇ ਜਿਥੇ ਅਕਾਲੀ ਦਲ 'ਤੇ ਨਿਸ਼ਾਨਾ ਸਾਧਿਆ, ਉਥੇ ਆਮ ਆਦਮੀ ਪਾਰਟੀ ਨੇ ਕਾਂਗਰਸ ਤੇ ਅਕਾਲੀ ਦਲ ਨੂੰ ਘੇਰਿਆ ਹੈ।
ਇਸੇ ਦੌਰਾਨ ਕਾਂਗਰਸੀ ਆਗੂ ਰਾਜ ਕੁਮਾਰ ਵੇਰਕਾ ਦਾ ਕਹਿਣਾ ਹੈ ਕਿ ਦਸ ਸਾਲ ਜਿਨ੍ਹਾਂ ਲੋਕਾਂ ਨੇ ਪੰਜਾਬ 'ਚ ਜ਼ੁਲਮ ਕੀਤੇ ਅੱਜ ਉਹ ਧਰਨੇ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਕ ਕਹਾਵਤ ਹੈ, 'ਅੱਜ ਕਿਵੇਂ ਬਦਲਿਆ ਹੈ ਪਾਲਾ, ਸੜਕਾਂ 'ਤੇ ਆ ਗਏ ਜੀਜਾ ਤੇ ਸਾਲਾ'। ਉਨ੍ਹਾਂ ਕਿਹਾ ਅਕਾਲੀ ਦਲ ਜੋ ਸੜਕ 'ਤੇ ਹੋਣ ਚਾਹੀਦਾ ਸੀ ਤੇ ਉਹ ਹੋ ਗਿਆ ਹੈ। ਵੇਰਕਾ ਨੇ ਕਿਹਾ ਕਿ ਅਕਾਲੀ ਦਲ ਚੋਣਾਂ ਲੜਨ ਦੀ ਬਜਾਇ ਧਰਨੇ ਦੇ ਰਹੀ ਹੈ, ਜਿਸ ਤੋਂ ਸਾਫ ਜਾਹਿਰ ਹੁੰਦਾ ਹੈ ਕਿ ਉਹ ਮੁਕਾਬਲੇ ਤੋਂ ਭੱਜ ਰਹੀ ਹੈ। ਵੇਰਕਾ ਨੇ ਕਿਹਾ ਕਿ ਸੁਖਬੀਰ ਆਪਣੀ ਪਤਨੀ ਹਰਸਿਮਰਤ ਬਾਦਲ ਤੋਂ ਨਾਰਾਜ਼ ਹਨ, ਜਿਸ ਕਾਰਨ ਸੁਖਬੀਰ ਸੜਕ 'ਤੇ ਆ ਗਿਆ।
ਉਧਰ 'ਚ ਇਸ ਮਾਮਲੇ 'ਚ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਲੋਕਤੰਤਰ ਦਾ ਕਤਲ ਕੀਤਾ ਹੈ ਪਰ ਫਿਰੋਜ਼ਪੁਰ 'ਚ ਅੱਤਵਾਦ ਫੈਲਾਉਣ ਦਾ ਕੰਮ ਕੀਤਾ ਹੈ। ਕਈ ਜਗ੍ਹਾ ਨਾਇਜ਼ ਪਰਚੇ ਇਸ ਚੋਣ ਨੂੰ ਲੈ ਕੇ ਹੋਏ ਹਨ।