ਦੁਬਈ 'ਚ ਫਸੇ ਨੌਜਵਾਨ ਨੇ ਵਟਸਐਪ 'ਤੇ ਕੀਤੀ ਅਪੀਲ, ਕਾਲੀਆ ਨੇ ਵਿਦੇਸ਼ ਮੰਤਰਾਲੇ ਅੱਗੇ ਚੁੱਕਿਆ ਮੁੱਦਾ

09/02/2017 3:34:23 PM

ਜਲੰਧਰ(ਸੋਨੂੰ)— ਵਿਦੇਸ਼ 'ਚ ਲੋਕ ਇਹ ਉਮੀਦ ਲਗਾ ਕੇ ਜਾਂਦੇ ਹਨ ਕਿ ਉਹ ਆਪਣੇ ਪਰਿਵਾਰ ਲਈ ਚੰਗੇ ਭਵਿੱਖ ਦੀ ਤਲਾਸ਼ ਕਰ ਸਕਣਗੇ ਪਰ ਕੁਝ ਲੋਕਾਂ ਦੇ ਨਾਲ ਧੋਖਾ ਹੋ ਰਿਹਾ ਹੈ। ਖਾਸ ਕਰਕੇ ਗਲਫ ਦੇ ਦੇਸ਼ਾਂ 'ਚ। 
ਤਾਜ਼ਾ ਮਾਮਲੇ 'ਚ ਦੁਬਈ 'ਚ ਫਸੇ ਨੌਜਵਾਨ ਦੀ ਵੀਡੀਓ ਨੂੰ ਦਿਖਾਉਂਦੇ ਹੋਏ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਨੇ ਪ੍ਰੈੱਸ ਵਾਰਤਾ ਦੌਰਾਨ ਦੱਸਿਆ ਕਿ ਰੋਜ਼ਗਾਰ ਪ੍ਰਾਪਤ ਕਰਨ ਲਈ ਵਿਦੇਸ਼ਾਂ 'ਚ ਗਏ ਨੌਜਵਾਨ ਉਥੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਲੜ ਰਹੇ ਹਨ, ਜਿਨ੍ਹਾਂ ਦੀ ਗਿਣਤੀ ਲਈ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵਧੀਆ ਕੰਮ ਕਰ ਰਹੀ ਹੈ। ਕਾਲੀਆ ਨੇ ਦੱਸਿਆ ਕਿ 31 ਅਗਸਤ ਨੂੰ ਉਨ੍ਹਾਂ ਨੂੰ ਵਟਸਐਪ 'ਤੇ ਸਾਊਦੀ ਅਰਬ ਤੋਂ ਲੰਕੇਸ਼ ਕੁਮਾਰ ਦੀ ਵੀਡੀਓ ਸੰਦੇਸ਼ ਮਿਲਿਆ ਸੀ, ਜਿਸ 'ਚ ਉਸ ਨੇ ਦੱਸਿਆ ਕਿ ਉਸ ਦੇ ਮਾਲਕ ਉਸ ਨੂੰ ਪੂਰੀ ਤਨਖਾਹ ਨਹੀਂ ਦੇ ਰਹੇ ਹਨ। 
ਮੂਲ ਰੂਪ ਨਾਲ ਬਿਹਾਰੀ ਵਾਸੀ ਲੰਕੇਸ਼ ਕੁਮਾਰ ਨੌ ਮਹੀਨੇ ਪਹਿਲਾਂ ਨੌਕਰੀ ਦੀ ਤਲਾਸ਼ 'ਚ ਸਊਦੀ ਅਰਬ ਗਿਆ ਸੀ, ਜਿੱਥੇ ਉਹ ਊਟਾ ਨਗਰ ਬਰਸਾ 'ਚ ਟਰੱਕ ਟਰਾਲਾ ਚਾਲਕ ਦੀ ਨੌਕਰੀ ਕਰ ਰਿਹਾ ਹੈ। ਵੀਡੀਓ 'ਚ ਲੰਕੇਸ਼ ਨੇ ਦੱਸਿਆ ਕਿ ਉਸ ਨੂੰ 1200 ਰਿਆਲ ਪ੍ਰਤੀ ਮਹੀਨੇ 'ਤੇ ਨੌਕਰੀ ਮਿਲੀ ਸੀ ਪਰ ਕੁਝ ਹੀ ਸਮੇਂ ਬਾਅਦ ਉਸ ਨੂੰ 200 ਜਾਂ 400 ਰਿਆਲ ਦੀ ਤਨਖਾਹ ਦਿੱਤੀ ਜਾ ਰਹੀ ਹੈ। ਕਾਲੀਆ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਸਬੰਧ 'ਚ ਵਿਦੇਸ਼ ਮੰਤਰਾਲੇ ਸੁਸ਼ਮਾ ਸਵਰਾਜ ਨੂੰ ਵੀਡੀਓ ਭੇਜ ਕੇ ਮਦਦ ਲਈ ਕਿਹਾ ਸੀ, ਜਿਸ 'ਤੇ ਵਿਦੇਸ਼ੀ ਮੰਤਰੀ ਨੇ ਉਚਿਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।