ਟੈਕਸਾਸ ’ਚ ਡਾਕਟਰ ਦੱਸ ਕੇ ਔਰਤ ਤੋਂ ਠੱਗੀ 2.91 ਲੱਖ ਰੁਪਏ, ਦਿੱਲੀ ਤੋਂ ਕਾਬੂ

06/29/2023 4:37:48 PM

ਚੰਡੀਗੜ੍ਹ (ਸੁਸ਼ੀਲ) : ਟੈਕਸਾਸ ’ਚ ਖੁਦ ਨੂੰ ਡਾਕਟਰ ਦੱਸ ਕੇ ਸੈਕਟਰ-39 ਨਿਵਾਸੀ ਔਰਤ ਨਾਲ ਵਿਆਹ ਕਰਨ ਦੇ ਨਾਂ ’ਤੇ 2 ਲੱਖ 91 ਹਜ਼ਾਰ 800 ਰੁਪਏ ਠੱਗਣ ਵਾਲੇ ਨਾਈਜੀਰੀਅਨ ਨੂੰ ਸਾਈਬਰ ਸੈੱਲ ਨੇ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਹੈ, ਜਿਸਦੀ ਪਛਾਣ ਨਵੀਂ ਦਿੱਲੀ ਦੇ ਲਾਜਪਤ ਨਗਰ ਦੇ ਵਿਨੋਬਾ ਪੁਰੀ ਨਿਵਾਸੀ ਪੀਟਰ ਵਜੋਂ ਹੋਈ। ਪੀਟਰ ਨੇ ਡਾ. ਵਿਪਨ ਬਣਕੇ ਏਅਰਪੋਰਟ ’ਤੇ ਜ਼ਿਆਦਾ ਮਾਤਰਾ ’ਚ ਸਾਮਾਨ, ਡਾਲਰ ਅਤੇ ਸੋਨਾ ਲਿਆਉਣ ਦੇ ਬਹਾਨੇ ਨਾਲ ਰੁਪਏ ਠੱਗੇ ਸਨ। ਪੁਲਸ ਨੇ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ 26 ਮੋਬਾਇਲ ਫੋਨ, 15 ਸਿਮ ਕਾਰਡ ਅਤੇ 27 ਏ. ਟੀ. ਐੱਮ. ਕਾਰਡ ਬਰਾਮਦ ਕਰ ਕੇ ਮੁਲਜ਼ਮ ਨੂੰ ਜ਼ਿਲ੍ਹਾ ਅਦਾਲਤ ’ਚ ਪੇਸ਼ ਕੀਤਾ। ਅਦਾਲਤ ਨੇ ਮੁਲਜ਼ਮ ਨੂੰ ਕਾਨੂੰਨੀ ਹਿਰਾਸਤ ਵਿਚ ਭੇਜ ਦਿੱਤਾ ਹੈ। ਸਾਈਬਰ ਸੈੱਲ ਨੇ ਸ਼ਿਕਾਇਤ ’ਤੇ 6 ਮਾਰਚ ਨੂੰ ਧੋਖਾਦੇਹੀ ਦਾ ਮਾਮਲਾ ਦਰਜ ਕਰ ਕੇ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਇੰਸਪੈਕਟਰ ਰਣਜੀਤ ਸਿੰਘ ਦੀ ਅਗਵਾਈ ਵਿਚ ਸਪੈਸ਼ਲ ਟੀਮ ਬਣਾਈ। ਟੀਮ ਵਿਚ ਐੱਸ. ਆਈ. ਰਵਿੰਦਰ ਸਿੰਘ, ਏ. ਐੱਸ. ਆਈ. ਗੁਲਾਬ ਸਿੰਘ, ਐੱਚ. ਸੀ. ਰਣਬੀਰ ਸਿੰਘ, ਕਾਂਸਟੇਬਲ ਵਿਕਾਸ ਤੇ ਅਮਿਤ ਸਮੇਤ ਹੋਰ ਪੁਲਸ ਜਵਾਨ ਸ਼ਾਮਲ ਸਨ।

ਇਹ ਵੀ ਪੜ੍ਹੋ : ਬਜ਼ੁਰਗ ਕਿਰਾਏਦਾਰ ਪ੍ਰਵਾਸੀ ਨੂੰ ATM ਦੇ ਕੇ ਕਢਵਾਉਂਦਾ ਸੀ ਪੈਸੇ, ਕਿਰਾਏਦਾਰ 5 ਲੱਖ ਰੁਪਏ ਕੱਢ ਕੇ ਫਰਾਰ

ਪੁਲਸ ਟੀਮ ਨੇ ਮੁਲਜ਼ਮ ਦਾ ਸੁਰਾਗ ਲਾ ਕੇ ਦਿੱਲੀ ਦੇ ਲਾਜਪਤ ਨਗਰ ਅਤੇ ਗੋਵਿੰਦਪੁਰੀ ਵਿਚ ਛਾਪੇਮਾਰੀ ਕੀਤੀ। 23 ਜੂਨ ਨੂੰ ਸਾਈਬਰ ਸੈੱਲ ਨੇ ਲਾਜਪਤ ਨਗਰ ਤੋਂ ਠੱਗੀ ਕਰਨ ਵਾਲੇ ਮੁਲਜ਼ਮ ਪੀਟਰ ਨੂੰ ਦਬੋਚ ਲਿਆ। ਪੁਲਸ ਨੇ ਉਸ ਕੋਲੋਂ 26 ਮੋਬਾਇਲ ਫੋਨ, 15 ਸਿਮ ਕਾਰਡ ਅਤੇ 27 ਏ. ਟੀ. ਐੱਮ. ਕਾਰਡ ਬਰਾਮਦ ਕੀਤੇ ਹਨ। ਸਾਈਬਰ ਸੈੱਲ ਨੇ ਮੁਲਜ਼ਮ ਵਲੋਂ ਠੱਗੀ ਦੀ ਜਾਣਕਾਰੀ ਲਈ ਐੱਮ. ਐੱਚ. ਏ. ਨੂੰ ਪੱਤਰ ਭੇਜਿਆ ਹੈ।

ਇਹ ਵੀ ਪੜ੍ਹੋ : ਗੈਂਗਸਟਰ ਬਿਸ਼ਨੋਈ ਨੇ ਸਰਕਾਰੀ ਗੰਨਮੈਨ ਮੰਗਣ ਵਾਲਿਆਂ ਦੇ ਦਾਅਵਿਆਂ ਦੀ ਖੋਲ੍ਹੀ ਪੋਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

Anuradha

This news is Content Editor Anuradha