ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਮਾਰੀ ਟੱਕਰ, ਮੌਤ

03/13/2023 8:16:44 PM

ਚੰਡੀਗੜ੍ਹ (ਸੁਸ਼ੀਲ) : ਤੇਜ਼ ਰਫ਼ਤਾਰ ਕਾਰ ਚਾਲਕ ਸ਼ਨੀਵਾਰ ਰਾਤ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਸੈਕਟਰ-39/40 ਦੀ ਡਿਵਾਈਡਿੰਗ ਸੜਕ ’ਤੇ ਟੱਕਰ ਮਾਰ ਕੇ ਫਰਾਰ ਹੋ ਗਿਆ। ਟੱਕਰ ਲੱਗਦਿਆਂ ਹੀ ਦੋਵੇਂ ਨੌਜਵਾਨ ਸੜਕ ’ਤੇ ਡਿੱਗ ਕੇ ਲਹੂ-ਲੁਹਾਨ ਹੋ ਗਏ। ਪੁਲਸ ਨੇ ਦੋਵਾਂ ਨੂੰ ਪੀ. ਜੀ. ਆਈ. ਵਿਚ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾਂ ਦੀ ਪਛਾਣ ਧਨਾਸ ਦੇ ਸਮਾਲ ਫਲੈਟਸ ਨਿਵਾਸੀ ਅਯੋਧਿਆ ਤੇ ਅਮਿਤ ਵਜੋਂ ਹੋਈ। ਪਰਿਵਾਰ ਨੇ ਦੱਸਿਆ ਕਿ ਅਮਿਤ ਸੇਲਜ਼ਮੈਨ ਦੀ ਨੌਕਰੀ ਕਰਦਾ ਸੀ ਅਤੇ ਅਯੋਧਿਆ ਕਾਰਪੇਂਟਰ ਸੀ। ਸੈਕਟਰ-39 ਥਾਣਾ ਪੁਲਸ ਨੂੰ ਮੌਕੇ ਤੋਂ ਹਾਦਸੇ ਨੂੰ ਅੰਜਾਮ ਦੇਣ ਵਾਲੀ ਗੱਡੀ ਦਾ ਬੋਨੇਟ ਮਿਲਿਆ ਹੈ। ਕਾਰ ਨੰਬਰ ਦਾ ਪਤਾ ਲਾਉਣ ਲਈ ਪੁਲਸ ਲਾਈਟਾਂ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਘਾਲ ਰਹੀ ਹੈ।

ਇਹ ਵੀ ਪੜ੍ਹੋ : ਸੁਖਪਾਲ ਖਹਿਰਾ ਨੂੰ ਮਿਲੀ ਧਮਕੀ ’ਤੇ ਵਿਧਾਨ ਸਭਾ ’ਚ ਬੋਲੇ ਵਿਧਾਇਕ ਦੇਵ ਮਾਨ

ਹਰਕੇਸ਼ ਨੇ ਦੱਸਿਆ ਕਿ ਉਸ ਦਾ ਭਤੀਜਾ ਅਯੋਧਿਆ ਸੈਕਟਰ-43 ਵਿਚ ਕੰਮ ਕਰਦਾ ਸੀ। ਸ਼ਨੀਵਾਰ ਰਾਤ ਅਯੋਧਿਆ ਤੇ ਦੋਸਤ ਅਮਿਤ ਸੈਕਟਰ-21 ਵਿਚ ਡਿਊਟੀ ਖਤਮ ਕਰ ਕੇ ਸੈਕਟਰ-43 ਤੋਂ ਹੁੰਦੇ ਹੋਏ ਮੋਟਰਸਾਈਕਲ ’ਤੇ ਘਰ ਜਾ ਰਹੇ ਸਨ। ਜਦੋਂ ਦੋਵੇਂ ਸੈਕਟਰ-39/40 ਦੀ ਡਿਵਾਈਡਿੰਗ ਸੜਕ ’ਤੇ ਪੁੱਜੇ ਤਾਂ ਤੇਜ਼ ਰਫ਼ਤਾਰ ਕਾਰ ਨੇ ਪਿੱਛੋਂ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਟੱਕਰ ਲੱਗਦਿਆਂ ਹੀ ਦੋਵੇਂ ਨੌਜਵਾਨ ਸੜਕ ’ਤੇ ਡਿੱਗ ਕੇ ਲਹੂ ਲੁਹਾਨ ਹੋ ਗਏ। ਹਰਕੇਸ਼ ਨੇ ਦੱਸਿਆ ਕਿ ਰਾਤ ਇਕ ਵਜੇ ਪੀ. ਜੀ. ਆਈ. ਤੋਂ ਦੋਵਾਂ ਦੀ ਮੌਤ ਦੀ ਸੂਚਨਾ ਆਈ ਸੀ। ਡਾਕਟਰਾਂ ਨੇ ਦੱਸਿਆ ਕਿ ਅਮਿਤ ਦੀ ਮੌਕੇ ’ਤੇ ਅਤੇ ਅਯੋਧਿਆ ਦੀ ਪੀ. ਜੀ. ਆਈ. ਵਿਚ ਮੌਤ ਹੋਈ। ਪੁਲਸ ਮੁਲਜ਼ਮ ਚਾਲਕ ਨੂੰ ਫੜਨ ਲਈ ਕੈਮਰੇ ਖੰਘਾਲ ਰਹੀ ਹੈ।

ਇਹ ਵੀ ਪੜ੍ਹੋ : ਫਿਰੋਜ਼ਪੁਰ ਪੁਲਸ ਨੇ ਜ਼ਿਲ੍ਹੇ ''ਚ 52 ਥਾਵਾਂ ''ਤੇ ਕੀਤੀ ਛਾਪੇਮਾਰੀ, ਗੈਂਗਸਟਰ ਚੰਦੂ ਦੇ ਘਰ ਦੀ ਵੀ ਲਈ ਤਲਾਸ਼ੀ    

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

Anuradha

This news is Content Editor Anuradha