ਅਬੋਹਰ ਵਿਖੇ ਘਰ ਦੇ ਬਾਹਰ ਖੇਡ ਰਿਹਾ ਬੱਚਾ ਸੀਵਰੇਜ ''ਚ ਡਿੱਗਿਆ, CCTV ''ਚ ਕੈਦ ਹੋਈ ਘਟਨਾ

08/18/2023 6:43:47 PM

ਅਬੋਹਰ (ਸੁਨੀਲ)- ਅਬੋਹਰ ਵਿਖੇ ਸੀਵਰੇਜ ਵਿਚ ਬੱਚਾ ਡਿੱਗਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਅਬੋਹਰ ਦੀ ਜੰਮੂ ਬਸਤੀ ਵਿਚ ਰਾਤ ਦੇ ਸਮੇਂ ਗਲੀ ਵਿਚ ਕੁਝ ਬੱਚੇ ਖੇਡ ਰਹੇ ਸਨ। ਬੱਚਿਆਂ ਨਾਲ ਖੇਡਦੇ ਹੋਏ ਅਚਾਨਕ ਹੀ ਇਕ ਬੱਚਾ ਖੁੱਲ੍ਹੇ ਸੀਵਰੇਜ ਵਿਚ ਜਾ ਡਿੱਗਿਆ। ਗਨੀਮਤ ਰਹੀ ਕਿ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ ਹੈ। ਸਮਾਂ ਰਹਿੰਦੇ ਹੀ ਬੱਚੇ ਨੂੰ ਪਰਿਵਾਰ ਦੇ ਮੈਂਬਰ ਵੱਲੋਂ ਬਾਹਰ ਕੱਢਿਆ ਗਿਆ। 

ਮੌਕੇ 'ਤੇ ਸੂਚਨਾ ਪਾ ਕੇ ਪਰਿਵਾਰਕ ਮੈਂਬਕ ਤੁਰੰਤ ਪਹੁੰਚੇ ਅਤੇ ਇਕ ਵਿਅਕਤੀ ਵੱਲੋਂ ਬੱਚੇ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਹੈ। ਬੱਚਾ ਡਿੱਗਣ ਮਗਰੋਂ ਆਖ਼ਿਰਕਾਰ ਸਵਾਲ ਖੜ੍ਹੇ ਹੋ ਰਹੇ ਹਨ ਕਿ ਪ੍ਰਸ਼ਾਸਨ ਵੱਲੋਂ ਇਨ੍ਹਾਂ ਸੀਵਰੇਜ ਨੂੰ ਕਵਰ ਕਿਉਂ ਨਹੀਂ ਕੀਤਾ ਜਾ ਰਿਹਾ ਹੈ।  

ਇਹ ਵੀ ਪੜ੍ਹੋ- ਫਾਜ਼ਿਲਕਾ 'ਚ ਵੱਡਾ ਹਾਦਸਾ: AC ਲਾ ਕੇ ਸੁੱਤੇ ਪੂਰੇ ਟੱਬਰ 'ਤੇ ਡਿੱਗੀ ਕਮਰੇ ਦੀ ਛੱਤ, ਦਾਦੀ-ਪੋਤੇ ਦੀ ਦਰਦਨਾਕ ਮੌਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

 

shivani attri

This news is Content Editor shivani attri