ਜਲੰਧਰ ਦੇ ਮਸ਼ਹੂਰ ਕੁੱਲ੍ਹੜ ਪਿੱਜ਼ਾ ਕੱਪਲ 'ਤੇ ਹੋਇਆ ਮਾਮਲਾ ਦਰਜ, ਗ੍ਰਿਫ਼ਤਾਰੀ ਮਗਰੋਂ ਜ਼ਮਾਨਤ 'ਤੇ ਕੀਤਾ ਰਿਹਾਅ

11/24/2022 12:53:17 PM

ਜਲੰਧਰ (ਬਿਊਰੋ)- ਜਲੰਧਰ ਦੇ ਮਸ਼ਹੂਰ ਪਿੱਜ਼ਾ ਕਪਲ ’ਤੇ ਥਾਣਾ ਨੰਬਰ 4 ਦੀ ਪੁਲਸ ਨੇ ਗੰਨ ਕਲਚਰ ਨੂੰ ਪ੍ਰਮੋਟ ਕਰਨ ਦੇ ਮਾਮਲੇ ਵਿਚ ਆਈ. ਪੀ. ਸੀ. ਦੀ ਧਾਰਾ 188 ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਬੁੱਧਵਾਰ ਨੂੰ ਮੁਲਜ਼ਮ ਸਹਿਜਪ੍ਰੀਤ ਅਰੋੜਾ ਅਤੇ ਉਸ ਦੀ ਪਤਨੀ ਗੁਰਪ੍ਰੀਤ ਕੌਰ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਨੂੰ ਬਾਅਦ ਵਿਚ ਜ਼ਮਾਨਤ ’ਤੇ ਛੱਡ ਦਿੱਤਾ ਗਿਆ। ਐੱਸ. ਐੱਚ. ਓ. ਮੁਕੇਸ਼ ਕੁਮਾਰ ਨੇ ਦੱਸਿਆ ਕਿ ਸੋਸ਼ਲ ਮੀਡੀਆ ’ਤੇ ਕੁੱਲ੍ਹੜ ਪਿੱਜ਼ਾ ਵੇਚਣ ਵਾਲੇ ਜੋੜੇ ਦੀ ਵੀਡੀਓ ਵਾਇਰਲ ਹੋ ਰਹੀ ਸੀ, ਜਦੋਂ ਵੀਡੀਓ ਉਨ੍ਹਾਂ ਕੋਲ ਪਹੁੰਚੀ ਤਾਂ ਦੋਵਾ ’ਤੇ ਮਾਮਲਾ ਦਰਜ ਕਰ ਲਿਆ ਗਿਆ। ਡੀ. ਸੀ. ਪੀ. ਗੌਰਵ ਦੇ ਸਖ਼ਤ ਆਦੇਸ਼ ਹਨ ਕਿ ਕਿਸੇ ਤਰ੍ਹਾਂ ਦੇ ਗੰਨ ਕਲਚਰ ਨੂੰ ਪ੍ਰਮੋਟ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਾ ਜਾਵੇ। ਜਿਨ੍ਹਾਂ ਲੋਕਾਂ ਦੇ ਕੋਲ ਲਾਇਸੈਂਸੀ ਹਥਿਆਰ ਹਨ, ਉਨ੍ਹਾਂ ਦੀ ਜਾਣਕਾਰੀ ਹਾਸਲ ਕੀਤੀ ਜਾਵੇ।

ਇਹ ਵੀ ਪੜ੍ਹੋ : ਬੀਬੀ ਜਗੀਰ ਕੌਰ ਦਾ ਵੱਡਾ ਬਿਆਨ, ਬਾਦਲ ਪਰਿਵਾਰ ਤੋਂ ਮੁਕਤ ਕਰਵਾ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਕਰਾਂਗੀ ਮਜ਼ਬੂਤ

ਲੋਕ ਕੱਢ ਰਹੇ ਸੋਸ਼ਲ ਮੀਡੀਆ ’ਤੇ ਭੜਾਸ
ਪਿੱਜ਼ਾ ਕਪਲ ’ਤੇ ਦਰਜ ਮਾਮਲੇ ਨੂੰ ਲੈ ਕੇ ਲੋਕ ਦੋਵਾਂ ’ਤੇ ਖੂਬ ਭੜਾਸ ਕੱਢ ਰਹੇ ਹਨ। ਲੋਕ ਕਹਿ ਰਹੇ ਹਨ ਕਿ ਅਜਿਹੇ ਮਾਮਲਿਆਂ ਨੂੰ ਕਿਸੇ ਤਰ੍ਹਾਂ ਹਲਕੇ ਵਿਚ ਨਹੀਂ ਲੈਣਾ ਚਾਹੀਦਾ ਕਿਉਂਕਿ ਇਸ ਤਰ੍ਹਾਂ ਦੇ ਮਾਮਲਿਆਂ ਤੋਂ ਹੀ ਕਾਫ਼ੀ ਲੋਕਾਂ ਦੇ ਹੌਂਸਲੇ ਖੁੱਲ੍ਹ ਜਾਂਦੇ ਹਨ। ਪੁਲਸ ਨੂੰ ਸਿਟੀ ਵਿਚ ਪੂਰੀ ਸਖ਼ਤੀ ਕਰਨੀ ਚਾਹੀਦੀ ਹੈ ਅਤੇ ਅਜਿਹੀਆਂ ਸੋਸ਼ਲ ਸਾਈਟਸ ’ਤੇ ਧਿਆਨ ਰੱਖਣਾ ਚਾਹੀਦਾ ਹੈ, ਜਿੱਥੇ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ। ਜੇਕਰ ਤੁਰੰਤ ਐਕਸ਼ਨ ਹੋਵੇਗਾ ਤਾਂ ਅਜਿਹੇ ਮਾਮਲੇ ਦੋਬਾਰਾ ਨਹੀਂ ਹੋਣਗੇ ਅਤੇ ਬੱਚੇ ਵੀ ਨਹੀਂ ਵਿਗੜਨਗੇ।

ਅਸਲ ਬੰਦੂਕ ਨਹੀਂ ਸਿਰਫ਼ ਖਿਡੌਣਾ ਬੰਦੂਕ ਸੀ 
ਦੂਜੇ ਪਾਸੇ ਇਸ ਮਾਮਲੇ ਵਿੱਚ ਕੁੱਲ੍ਹੜ ਪੀਜ਼ਾ ਕਪਲ ਨੇ ਇਕ ਵੀਡੀਓ ਜਾਰੀ ਕਰਕੇ ਕਿਹਾ ਹੈ ਕਿ ਇਹ ਬੰਦੂਕ ਇਕ ਖਿਡੌਣਾ ਬੰਦੂਕ ਸੀ, ਇਹ ਅਸਲ ਬੰਦੂਕ ਨਹੀਂ ਹੈ। ਇਸ ਵਿੱਚ ਕਾਨੂੰਨ ਦੀ ਕੋਈ ਉਲੰਘਣਾ ਨਹੀਂ ਹੈ, ਉਹ ਕਾਨੂੰਨ ਵਿਵਸਥਾ ਦੀ ਚੰਗੀ ਤਰ੍ਹਾਂ ਪਾਲਣਾ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੁਝ ਗਲਤ ਨਹੀਂ ਕੀਤਾ।

ਇਹ ਵੀ ਪੜ੍ਹੋ :  ਨੌਜਵਾਨ ਨੇ ਫ਼ੌਜੀ ਪੋਸਟ 'ਤੇ ਰਾਈਫਲ ਫੜ ਚਾਈਂ-ਚਾਈਂ ਕੀਤੀ 'ਨੌਕਰੀ', ਜਦ ਸਾਹਮਣੇ ਆਇਆ ਸੱਚ ਤਾਂ ਉੱਡੇ ਹੋਸ਼

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

 

shivani attri

This news is Content Editor shivani attri