ਚੱਲਦੀ ਕਾਰ ਅਚਾਨਕ ਬਣੀ ਅੱਗ ਦਾ ਗੋਲਾ, ਗੁਰਦੁਆਰਾ ਸਾਹਿਬ 'ਚ ਹੋ ਗਈ ਅਨਾਊਂਸਮੈਂਟ, ਇਕੱਠੇ ਹੋਏ ਲੋਕ

04/18/2024 11:57:44 AM

ਖੰਨਾ (ਵਿਪਨ) : ਇੱਥੇ ਪਿੰਡ ਸ਼ਾਹਪੁਰ ਨੇੜੇ ਬੁੱਧਵਾਰ ਦੇਰ ਰਾਤ ਉਸ ਵੇਲੇ ਹਾਹਾਕਾਰ ਮਚ ਗਈ, ਜਦੋਂ ਚੱਲਦੀ ਹੋਈ ਕਾਰ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ। ਚੰਗੀ ਗੱਲ ਇਹ ਰਹੀ ਰਹੀ ਕਿ ਗੱਡੀ ਦਾ ਡਰਾਈਵਰ ਵਾਲ-ਵਾਲ ਬਚ ਗਿਆ ਅਤੇ ਉਸ ਨੇ ਖ਼ੁਦ ਨੂੰ ਬਾਹਰ ਕੱਢ ਲਿਆ। ਜਾਣਕਾਰੀ ਮੁਤਾਬਕ ਮਨਦੀਪ ਸ਼ਰਮਾ ਵਾਸੀ ਘੁੜਾਨੀ ਸਕੋਡਾ ਕਾਰ ਚਲਾ ਰਿਹਾ ਸੀ। ਉਹ ਮੈਕਡੋਨਲਡ ਤੋਂ ਆਪਣੇ ਪਿੰਡ ਵਾਪਸ ਪਰਤ ਰਿਹਾ ਸੀ।

ਇਹ ਵੀ ਪੜ੍ਹੋ : PSEB 10ਵੀਂ ਜਮਾਤ ਵਾਲੇ ਹੋ ਜਾਣ ਤਿਆਰ, ਅੱਜ ਆ ਜਾਵੇਗਾ Result, ਇਕ ਕਲਿੱਕ 'ਤੇ ਇੰਝ ਕਰੋ ਚੈੱਕ

ਸ਼ਾਹਪੁਰ ਪਿੰਡ ਨੇੜੇ ਉਸ ਨੇ ਕਾਰ ਦੇ ਇੰਜਣ 'ਚੋਂ ਧੂੰਆਂ ਨਿਕਲਦਾ ਹੋਇਆ ਦੇਖਿਆ ਅਤੇ ਤੁਰੰਤ ਕਾਰ ਰੋਕ ਦਿੱਤੀ। ਮਨਦੀਪ ਨੇ ਤੁਰੰਤ ਇਸ ਦੀ ਸੂਚਨਾ ਪਿੰਡ ਦੇ ਲੋਕਾਂ ਨੂੰ ਦਿੱਤੀ। ਉਸੇ ਸਮੇਂ ਗੁਰਦੁਆਰਾ ਸਾਹਿਬ 'ਚ ਅਨਾਊਂਸਮੈਂਟ ਕਰਵਾ ਕੇ ਲੋਕਾਂ ਨੂੰ ਮੌਕੇ 'ਤੇ ਇਕੱਠਾ ਕੀਤਾ ਗਿਆ। ਲੋਕਾਂ ਨੇ ਹਿੰਮਤ ਕਰਕੇ ਬੜੀ ਮੁਸ਼ੱਕਤ ਨਾਲ ਅੱਗ ਨੂੰ ਕੰਟਰੋਲ ਕੀਤਾ।

ਇਹ ਵੀ ਪੜ੍ਹੋ : ਪੰਜਾਬ 'ਚ ਤੂਫ਼ਾਨ ਨਾਲ ਭਾਰੀ ਮੀਂਹ ਦੀ ਚਿਤਾਵਨੀ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ Alert (ਵੀਡੀਓ)

ਲੋਕਾਂ ਦੀ ਮਿਹਨਤ ਸਦਕਾ ਕਾਰ ਦੇ ਨੇੜੇ ਹੀ ਸੈਂਕੜੇ ਏਕੜ ਕਣਕ ਦੀ ਖੜ੍ਹੀ ਫ਼ਸਲ ਸੁਆਹ ਹੋਣ ਤੋਂ ਬਚ ਗਈ। ਮੌਕੇ 'ਤੇ ਪੁੱਜੇ ਐੱਸ. ਐੱਚ. ਓ. ਸਤਨਾਮ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਨੇ ਬਹੁਤ ਸਹਿਯੋਗ ਕੀਤਾ, ਜਿਸ ਕਾਰਨ ਫ਼ਸਲ ਨੂੰ ਅੱਗ ਲੱਗਣ ਤੋਂ ਵੀ ਬਚਾਅ ਹੋ ਗਿਆ ਅਤੇ ਕਾਰ ਚਾਲਕ ਵੀ ਪੂਰੀ ਤਰ੍ਹਾਂ ਸੁਰੱਖਿਅਤ ਹੈ, ਹਾਲਾਂਕਿ ਗੱਡੀ ਦੇ ਇੰਜਣ ਨੂੰ ਭਾਰੀ ਨੁਕਸਾਨ ਪੁੱਜਾ ਹੈ ਪਰ ਲੋਕਾਂ ਦੇ ਸਹਿਯੋਗ ਨਾਲ ਵੱਡਾ ਹਾਦਸਾ ਹੋਣੋਂ ਟਲ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 

Babita

This news is Content Editor Babita