ਜਲੰਧਰ ’ਚ ਭਾਜਪਾ ਨੂੰ ਝਟਕਾ, ਇਹ ਆਗੂ ''ਆਪ'' ’ਚ ਹੋਣਗੇ ਸ਼ਾਮਲ

02/17/2023 2:12:07 AM

ਜਲੰਧਰ : ਸ਼ਹਿਰ ’ਚ ਬਹੁਤ ਜਲਦ ਭਾਜਪਾ ਨੂੰ ਵੱਡਾ ਝਟਕਾ ਲੱਗਣ ਜਾ ਰਿਹਾ ਹੈ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਜਲੰਧਰ ਪੱਛਮੀ ਤੋਂ ਭਾਜਪਾ ਨੇਤਾ ਨੇ ਆਪਣੇ ਸਾਥੀਆਂ ਸਮੇਤ 'ਆਪ' ’ਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਹੈ। ਭਾਜਪਾ ਦੇ ਸਾਬਕਾ ਮੰਡਲ ਪ੍ਰਧਾਨ ਅਮਿਤ ਲੁਧਰਾ ਨੇ ਸਾਥੀਆਂ ਸਮੇਤ ਭਾਜਪਾ ਛੱਡਣ ਦਾ ਐਲਾਨ ਕਰ ਦਿੱਤਾ ਹੈ ਅਤੇ ਬਹੁਤ ਜਲਦ ਉਹ ਆਪਣੇ ਸਮਰਥਕਾਂ ਸਮੇਤ 'ਆਪ' 'ਚ ਸ਼ਾਮਲ ਹੋ ਸਕਦੇ ਹਨ।

ਇਹ ਖ਼ਬਰ ਵੀ ਪੜ੍ਹੋ : ਸੁਖਪਾਲ ਖਹਿਰਾ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ, ਰੱਦ ਕੀਤਾ ਇਹ ਮੁਕੱਦਮਾ

ਇਸ ਦੇ ਨਾਲ ਹੀ ਇਹ ਚਰਚਾ ਵੀ ਚੱਲ ਰਹੀ ਹੈ ਕਿ ਅੱਜ ਇਹ ਸਾਰੇ ਆਗੂ ‘ਆਪ’ ਵਿਚ ਸ਼ਾਮਲ ਹੋ ਸਕਦੇ ਹਨ। ਇਨ੍ਹਾਂ ਸਾਰੇ ਆਗੂਆਂ ਨੇ ਆਪੋ-ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ, ਜਿਨ੍ਹਾਂ ’ਚ ਅਮਿਤ ਲੁਧਰਾ ਦੇ ਨਾਲ-ਨਾਲ ਰਮੇਸ਼ ਮਹਾਜਨ, ਰਾਜੇਸ਼ ਅਰੋੜਾ, ਆਲੋਕ ਨਾਗਪਾਲ, ਪਵਨ ਕਸ਼ਯਪ, ਨੀਟਾ ਬਹਿਲ, ਸੰਜੀਵ ਸ਼ਰਮਾ, ਰਾਕੇਸ਼ ਭੋਲਾ, ਮਨੋਜ ਵਢੇਰਾ ਅਤੇ ਸਕਸ਼ਮ ਲੁਥਰਾ ਸ਼ਾਮਲ ਹਨ।

ਇਹ ਖ਼ਬਰ ਵੀ ਪੜ੍ਹੋ : ਰਿਸ਼ਵਤ ਮਾਮਲੇ ਨੂੰ ਲੈ ਕੇ ‘ਆਪ’ ਵਿਧਾਇਕ ਅਮਿਤ ਰਤਨ ਦਾ ਵੱਡਾ ਬਿਆਨ

Manoj

This news is Content Editor Manoj