ਸ਼ੱਕੀ ਹਾਲਾਤ 'ਚ 9 ਸਾਲਾ ਬੱਚੀ ਦੀ ਫਾਹਾ ਲੈਣ ਨਾਲ ਮੌਤ

04/30/2018 4:19:04 PM

ਚੌਂਕ ਮਹਿਤਾ (ਕੈਪਟਨ) : ਨਜ਼ਦੀਕੀ ਪਿੰਡ ਧਰਦਿਓ ਵਿਖੇ ਸ਼ੱਕੀ ਹਾਲਾਤ 'ਚ 9 ਸਾਲਾ ਬੱਚੀ ਵਲੋਂ ਫਾਹਾ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। 
ਇਸ ਸਬੰਧੀ ਜਾਣਕਾਰੀ ਦਿੰਦਿਆ ਬੱਚੀ ਜਸ਼ਨ (9) ਦੀ ਮਾਤਾ ਮਨਜੀਤ ਕੌਰ ਪਤਨੀ ਬਲਜੀਤ ਸਿੰਘ ਵਾਸੀ ਮਾਨਸਾ ਨੇ ਦੱਸਿਆ ਕਿ ਉਕਤ ਬੱਚੀ 15 ਦਿਨ ਪਹਿਲਾਂ ਆਪਣੀ ਮਾਸੀ ਸਰਬਜੀਤ ਕੌਰ ਪਤਨੀ ਰਣਜੀਤ ਸਿੰਘ ਵਾਸੀ ਧਰਦਿਉ ਕੋਲ ਰਹਿਣ ਆਈ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ 28 ਅਪ੍ਰੈਲ ਨੂੰ ਫੋਨ ਆਇਆ ਕਿ ਜਸ਼ਨਪ੍ਰੀਤ ਦੀ ਸਿਹਤ ਠੀਕ ਨਹੀਂ ਹੈ ਜਦ ਅਸੀਂ ਉਸ ਵੇਖਣ ਲਈ ਧਰਦਿਉ ਪਹੁੰਚੇ ਤਾਂ ਲੜਕੀ ਦੀ ਲਾਸ਼ ਵਿਹੜੇ 'ਚ ਪਈ ਹੋਈ ਸੀ, ਜਿਸ ਦੇ ਗਲੇ ਉੱਪਰ ਰੱਸੇ ਦੇ ਨਿਸ਼ਾਨ ਸਨ। ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਉਸ ਨੇ ਖੇਡ-ਖੇਡ 'ਚ ਬੱਚੇ ਨੇ ਫਾਹਾ ਲਗਾ ਲਿਆ ਹੈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਐੱਸ. ਐੱਚ. ਓ. ਅਮਨਦੀਪ ਸਿੰਘ ਨੇ ਦੱਸਿਆ ਕਿ 174 ਦੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਪੋਸਟਮਾਰਟ ਹੋਣ ਦੇ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕਦਾ ਹੈ।