ਟ੍ਰਾਈਸਿਟੀ ਚੰਡੀਗੜ੍ਹ ’ਚ ਕੋਰੋਨਾ ਦੇ 89 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ

07/27/2020 2:55:07 AM

ਚੰਡੀਗੜ੍ਹ, (ਪਾਲ)- ਐਤਵਾਰ ਸ਼ਹਿਰ ਵਿਚ 35 ਲੋਕਾਂ ਵਿਚ ਕੋਰੋਨਾ ਪਾਇਆ ਗਿਆ। ਚਾਰ ਮਹੀਨਿਆਂ ਵਿਚ ਇਹ ਪਹਿਲਾ ਮੌਕਾ ਹੈ, ਜਦੋਂ ਇਕ ਦਿਨ ਵਿਚ ਇੰਨੀ ਵੱਡੀ ਗਿਣਤੀ ਵਿਚ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਪੀ. ਜੀ. ਆਈ. ਗੈਸਟ੍ਰੋਲੋਜੀ ਵਿਭਾਗ ਤੋਂ ਇਕ ਸੀਨੀਅਰ ਰੈਜ਼ੀਡੈਂਟ ਡਾਕਟਰ ਪਾਜ਼ੇਟਿਵ ਆਇਆ ਸੀ। 30 ਸਾਲ ਦਾ ਡਾਕਟਰ ਪੀ. ਜੀ. ਆਈ. ਕੈਂਪਸ ਵਿਚ ਹੀ ਰਹਿੰਦਾ ਹੈ। ਸੂਤਰਾਂ ਦੀ ਮੰਨੀਏ ਤਾਂ ਡਿਪਾਰਟਮੈਂਟ ਨੇ ਹੁਣ ਤੱਕ 5 ਲੋਕਾਂ ਨੂੰ ਟਰੇਸ ਕਰ ਲਿਆ ਹੈ। ਇਸ ਦੇ ਨਾਲ ਹੀ ਸ਼ਹਿਰ ਵਿਚ ਕੁੱਲ ਮਰੀਜ਼ਾਂ ਦੀ ਗਿਣਤੀ 887 ਹੋ ਗਈ ਜਦੋਂ ਕਿ ਐਕਟਿਵ ਕੇਸ 302 ਹੋ ਗਏ ਹਨ। 17 ਮਰੀਜ਼ ਠੀਕ ਹੋ ਕੇ ਡਿਸਚਾਰਜ਼ ਵੀ ਹੋਏ ਹਨ। ਇਨ੍ਹਾਂ ਦੀ ਉਮਰ 15 ਤੋਂ 60 ਸਾਲ ਦੇ ਵਿਚਕਾਰ ਹੈ। ਸੂਦ ਧਰਮਸ਼ਾਲਾ ਅਤੇ ਧਨਵੰਤਰੀ ਆਯੂਰਵੈਦਿਕ ਹਸਪਤਾਲ ਤੋਂ ਇਹ ਮਰੀਜ਼ ਡਿਸਚਾਰਜ਼ ਹੋਏ ਹਨ।

ਸੈਕਟਰ-21 ’ਚ ਦੋ ਬੱਚੇ ਇਨਫੈਕਟਿਡ

ਸੈਕਟਰ-15 ਤੋਂ 28 ਸਾਲਾ ਨੌਜਵਾਨ, ਸੈਕਟਰ-19 ਤੋਂ 52 ਸਾਲਾ ਵਿਅਕਤੀ ਅਤੇ 28 ਸਾਲਾ ਨੌਜਵਾਨ ਪਾਜ਼ੇਟਿਵ ਹੈ। ਸੈਕਟਰ-21 ਤੋਂ 12 ਸਾਲਾ ਬੱਚੀ, 11 ਸਾਲਾ ਬੱਚਾ ਅਤੇ 20 ਸਾਲਾ ਲੜਕੀ ਵਿਚ ਵਾਇਰਸ ਮਿਲਿਆ ਹੈ। ਸੈਕਟਰ-23 ਤੋਂ 27 ਸਾਲਾ ਨੌਜਵਾਨ, ਸੈਕਟਰ-24 ਤੋਂ 7 ਸਾਲਾ ਬੱਚੀ, ਸੈਕਟਰ-30 ਤੋਂ 35 ਸਾਲਾ ਔਰਤ ਪਾਜ਼ੇਟਿਵ ਪਾਈ ਗਈ ਹੈ। ਸੈਕਟਰ-32 ਤੋਂ 48 ਸਾਲਾ ਵਿਅਕਤੀ, ਸੈਕਟਰ-35 ਤੋਂ 31 ਸਾਲਾ ਨੌਜਵਾਨ ਪਾਜ਼ੇਟਿਵ ਹੈ। ਸੈਕਟਰ-37 ਤੋਂ 50 ਸਾਲਾ ਵਿਅਕਤੀ ਅਤੇ 45 ਸਾਲਾ ਔਰਤ ਵਿਚ ਵਾਇਰਸ ਮਿਲਿਆ ਹੈ। ਸੈਕਟਰ-40 ਤੋਂ 43 ਸਾਲਾ ਵਿਅਕਤੀ, 45 ਸਾਲਾ ਔਰਤ ਅਤੇ 29 ਸਾਲਾ ਨੌਜਵਾਨ ਇਨਫੈਕਟਿਡ ਮਿਲੇ।

ਸੈਕਟਰ-47 ਤੋਂ ਤਿੰਨ ਕੇਸ

ਸੈਕਟਰ-41 ਤੋਂ 23 ਅਤੇ 20 ਸਾਲਾ ਨੌਜਵਾਨ ਅਤੇ 52 ਸਾਲਾ ਔਰਤ ਪਾਜ਼ੇਟਿਵ ਹੈ। ਸੈਕਟਰ-42 ਤੋਂ 69 ਸਾਲਾ ਵਿਅਕਤੀ ਪਾਜ਼ੇਟਿਵ ਹੈ। ਸੈਕਟਰ-47 ਤੋਂ ਤਿੰਨ ਕੇਸ ਦਰਜ ਕੀਤੇ ਗਏ ਹਨ। ਮਰੀਜ਼ਾਂ ਵਿਚ 14 ਸਾਲਾ ਬੱਚਾ, 27 ਸਾਲਾ ਨੌਜਵਾਨ ਅਤੇ 47 ਸਾਲਾ ਵਿਅਕਤੀ ਸ਼ਾਮਿਲ ਹੈ। ਸੈਕਟਰ-48 ਤੋਂ 6 ਸਾਲਾ ਬੱਚੀ ਵਿਚ ਵਾਇਰਸ ਮਿਲਿਆ ਹੈ। ਧਨਾਸ ਤੋਂ 42 ਅਤੇ 43 ਸਾਲਾ ਵਿਅਕਤੀਆਂ ਵਿਚ ਵਾਇਰਸ ਮਿਲਿਆ। ਮਲੋਆ ਵਿਚ 51 ਸਾਲਾ ਵਿਅਕਤੀ ਪਾਜ਼ੇਟਿਵ ਆਇਆ ਹੈ। ਮਨੀਮਾਜਰਾ ਤੋਂ 46 ਅਤੇ 34 ਸਾਲਾ ਵਿਅਕਤੀਆਂ ਵਿਚ ਵਾਇਰਸ ਦੀ ਪੁਸ਼ਟੀ ਹੋਈ ਹੈ। ਮੌਲੀਜਾਗਰਾਂ ਤੋਂ 11 ਸਾਲਾ ਬੱਚੀ ਅਤੇ 45 ਸਾਲਾ ਵਿਅਕਤੀ ਪਾਜ਼ੇਟਿਵ ਆਇਆ ਹੈ। ਰਾਏਪੁਰ ਖੁਰਦ ਤੋਂ 39 ਸਾਲਾ ਨੌਜਵਾਨ ਇਨਫੈਕਟਿਡ ਹੈ। ਰਾਮਦਰਬਾਰ ਤੋਂ 19 ਅਤੇ 17 ਸਾਲਾ ਨੌਜਵਾਨ ਪਾਜ਼ੇਟਿਵ ਪਾਏ ਗਏ ਹਨ।

ਪ੍ਰਸ਼ਾਸਨ ਨੇ ਨਹੀਂ ਦਿੱਤੀ ਪੂਰੀ ਜਾਣਕਾਰੀ

ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜਾਰੀ ਮੀਡੀਆ ਬੁਲੇਟਿਨ ਵਿਚ ਐਤਵਾਰ ਨੂੰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਨਹੀਂ ਦਿੱਤੀ ਗਈ। ਰੋਜ਼ਾਨਾ ਆਉਣ ਵਾਲੇ ਅੱਪਡੇਟ ਵਿਚ ਮਰੀਜ਼ ਦੇ ਇਨਫੈਕਸ਼ਨ ਸਰੋਤ ਅਤੇ ਸੰਪਰਕ ਹਿਸਟਰੀ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਪਰ ਪਹਿਲੀ ਵਾਰ ਇੰਨੇ ਮਰੀਜ਼ ਹੋਣ ਤੋਂ ਬਾਅਦ ਵੀ ਇਹ ਨਹੀਂ ਦੱਸਿਆ ਗਿਆ।

Bharat Thapa

This news is Content Editor Bharat Thapa