ਪਟਿਆਲਾ ਜ਼ਿਲ੍ਹੇ ''ਚ ਕੋਰੋਨਾ ਕਾਰਣ 8 ਹੋਰ ਮੌਤਾਂ, 294 ਦੀ ਰਿਪੋਰਟ ਪਾਜ਼ੇਟਿਵ

09/18/2020 3:34:11 AM

ਪਟਿਆਲਾ, (ਪਰਮੀਤ)- ਜ਼ਿਲ੍ਹੇ ’ਚ ਕੋਰੋਨਾ ਕੇਸਾਂ ਦੀ ਗਿਣਤੀ 10 ਹਜ਼ਾਰ ਦੇ ਅੰਕਡ਼ੇ ਨੇਡ਼ੇ ਢੁੱਕ ਗਈ ਜਦੋਂ ਅੱਜ 294 ਨਵੇਂ ਕੇਸ ਕੋਰੋਨਾ ਪਾਜ਼ੇਟਿਵ ਆਉਣ ਮਗਰੋਂ ਹੁਣ ਤੱਕ ਕੁੱਲ ਪਾਜ਼ੇਟਿਵ ਕੇਸਾਂ ਦੀ ਗਿਣਤੀ 9762 ਹੋ ਗਈ। ਅੱਜ 8 ਹੋਰ ਮਰੀਜ਼ਾਂ ਦੀ ਮੌਤ ਹੋ ਗਈ, ਜਿਸ ਮਗਰੋਂ ਹੁਣ ਤੱਕ ਹੋਈਆਂ ਮੌਤਾਂ ਦੀ ਗਿਣਤੀ 270 ਹੋ ਗਈ। 155 ਹੋਰ ਮਰੀਜ਼ ਠੀਕ ਹੋਣ ਨਾਲ ਹੁਣ ਤੱਕ ਠੀਕ ਹੋਏ ਮਰੀਜ਼ਾਂ ਦੀ ਗਿਣਤੀ 7343 ਹੋ ਗਈ। ਇਸ ਵੇਲੇ ਜ਼ਿਲੇ ’ਚ ਐਕਟਿਵ ਕੇਸਾਂ ਦੀ ਗਿਣਤੀ 2149 ਹੈ।

ਇਨ੍ਹਾਂ ਇਲਾਕਿਆਂ ’ਚੋਂ ਮਿਲੇ ਮਰੀਜ਼

ਸਿਵਲ ਸਰਜਨ ਨੇ ਦੱਸਿਆ ਕਿ ਅੱਜ ਪਾਜ਼ੇਟਿਵ ਆਏ 294 ਮਰੀਜ਼ਾਂ ’ਚੋਂ 144 ਪਟਿਆਲਾ ਸ਼ਹਿਰ, 5 ਸਮਾਣਾ, 42 ਰਾਜਪੁਰਾ, 21 ਨਾਭਾ, ਬਲਾਕ ਭਾਦਸੋਂ ਤੋਂ 16, ਬਲਾਕ ਕੌਲੀ ਤੋਂ 20, ਬਲਾਕ ਕਾਲੋਮਾਜਰਾ ਤੋਂ 9, ਬਲਾਕ ਹਰਪਾਲਪੁਰ ਤੋਂ 15, ਬਲਾਕ ਦੁਧਨਸਾਧਾਂ ਤੋਂ 7, ਬਲਾਕ ਸ਼ੱੁਤਰਾਣਾ ਤੋਂ 15 ਕੇਸ ਰਿਪੋਰਟ ਹੋਏ ਹਨ। ਇਨ੍ਹਾਂ ’ਚੋਂ 55 ਪਾਜ਼ੇਟਿਵ ਕੇਸਾਂ ਦੇ ਸੰਪਰਕ ’ਚ ਆਉਣ, 239 ਕੰਟੇਨਮੈਂਟ ਜ਼ੋਨ ਅਤੇ ਓ. ਪੀ. ਡੀ. ’ਚ ਆਏ ਨਵੇਂ ਫਲੂ ਅਤੇ ਬਗੈਰ ਫਲੂ ਲੱੱਛਣਾਂ ਵਾਲੇ ਮਰੀਜ਼ਾਂ ਦੇ ਲਏ ਸੈਂਪਲਾਂ ’ਚੋਂ ਆਏ ਪਾਜ਼ੇਟਿਵ ਕੇਸ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਪਾਜ਼ੇਟਿਵ ਕੇਸ ਪਟਿਆਲਾ ਸ਼ਹਿਰ ਦੇ ਧਾਲੀਵਾਲ ਕਾਲੋਨੀ, ਮਿਲਟਰੀ ਕੈਂਟ, ਮਨਜੀਤ ਨਗਰ, ਤ੍ਰਿਪਡ਼ੀ, ਮਾਡਲ ਟਾਊਨ, ਰਤਨ ਨਗਰ, ਗੁੱਡ ਅਰਥ ਕਾਲੋਨੀ, ਆਦਰਸ਼ ਕਾਲੋਨੀ, ਜੁਝਾਰ ਨਗਰ, ਡੋਗਰਾ ਮੁਹੱਲਾ, ਕੱਲਰ ਕਾਲੋਨੀ, ਤੇਜ਼ ਕਾਲੋਨੀ, ਪਾਵਰ ਕਾਲੋਨੀ, ਸਰਾਭਾ ਨਗਰ, ਨਿਉ ਬਿਸ਼ਨ ਨਗਰ, ਧੀਰੁ ਨਗਰ, ਸੁਖਰਾਮ ਕਾਲੋਨੀ, ਕਾਕਾ ਸਿੰਘ ਐਨਕਲੇਵ, ਭਾਰਤ ਨਗਰ, ਬਾਜਵਾ ਕਾਲੋਨੀ, ਡੋਗਰਾ ਸਟਰੀਟ, ਮੋਤੀ ਬਾਗ, ਸਫਾਬਾਦੀ ਗੇਟ, ਅੱਬਚਲ ਨਗਰ, ਕੇਸਰ ਬਾਗ, ਸੇਵਕ ਕਾਲੋਨੀ, ਭਾਖਡ਼ਾ ਐਨਕਲੇਵ, ਜੋਡ਼ੀਆਂ ਭੱੱਠੀਆਂ, ਹਰਮਨ ਕਾਲੋਨੀ ਆਦਿ ਥਾਵਾਂ ਤੋਂ ਇਲਾਵਾ ਵੱਖ-ਵੱਖ ਗਲੀ-ਮੁਹੱਲਿਆਂ ਅਤੇ ਕਾਲੋਨੀਆਂ ’ਚੋਂ ਪਾਏ ਗਏ ਹਨ।

ਇਸੇ ਤਰ੍ਹਾਂ ਰਾਜਪੁਰਾ ਦੀ ਰੌਸ਼ਨ ਕਾਲੋਨੀ, ਨੇਡ਼ੇ ਮਹਾਵੀਰ ਮੰਦਿਰ, ਨੇਡ਼ੇ ਗੁਰਦੁਆਰਾ ਸਿੰਘ ਸਭਾ, ਦੁਰਗਾ ਕਾਲੋਨੀ, ਗਰਗ ਕਾਲੋਨੀ, ਗਗਨ ਵਿਹਾਰ ਕਾਲੋਨੀ, ਪੰਜਾਬੀ ਕਾਲੋਨੀ, ਜੱਟਾਂ ਵਾਲਾ ਮੁਹੱਲਾ, ਆਰਿਆ ਸਮਾਜ, ਰੇਲਵੇ ਸਟੇਸ਼ਨ, ਗੀਤਾ ਕਾਲੋਨੀ, ਡਾਲੀਮਾ ਵਿਹਾਰ, ਮੁਹੱਲਾ ਗੁੱਜਰਾਂ ਵਾਲਾ, ਸਤਕਾਰ ਵਿਹਾਰ, ਸਮਾਣਾ ਦੇ ਘਡ਼ਾਮਾ ਪੱਤੀ, ਪਟਿਆਲਾ ਰੋਡ, ਮਾਛੀ ਹਾਤਾ, ਜੱਟਾ ਵਾਲਾ ਮੁਹੱਲਾ, ਨਾਭਾ ਦੇ ਅਲੌਹਰਾਂ ਗੇਟ, ਬਠਿੰਡੀਆਂ ਮੁਹੱਲਾ, ਘੁੰਮਣ ਕਾਲੋਨੀ, ਕਮਲਾ ਕਾਲੋਨੀ, ਕਰਤਾਰਪੁਰਾ ਮੁਹੱਲਾ, ਬੈਂਕ ਸਟਰੀਟ, ਅਜੀਤ ਨਗਰ, ਸੰਗਤਪੁਰਾ ਮੁਹੱਲਾ, ਜ਼ਿਲਾ ਜੇਲ ਆਦਿ ਥਾਵਾਂ ਤੋਂ ਇਲਾਵਾ ਹੋਰ ਵੱਖ-ਵੱਖ ਕਾਲੋਨੀਆਂ, ਗਲੀਆਂ-ਮੁਹੱਲਿਆਂ ਅਤੇ ਪਿੰਡਾਂ ’ਚੋਂ ਪਾਏ ਗਏ ਹਨ।

ਵੀਰਵਾਰ ਜਿਨ੍ਹਾਂ ਮਰੀਜ਼ਾਂ ਦੀ ਗਈ ਜਾਨ

– ਪਟਿਆਲਾ ਦੇ ਅਰਬਨ ਅਸਟੇਟ ਦਾ ਰਹਿਣ ਵਾਲਾ 51 ਸਾਲਾ ਪੁਰਸ਼ ਜੋ ਕਿ ਪੁਰਾਣਾ ਹਾਈਪਰਟੈਂਸ਼ਨ ਦਾ ਮਰੀਜ਼ ਸੀ। – ਵਿਕਾਸ ਨਗਰ ਦਾ 48 ਸਾਲਾ ਪੁਰਸ਼ ਜੋ ਕਿ ਹਾਈਪਰਟੈਂਸ਼ਨ ਦਾ ਮਰੀਜ਼ ਸੀ।

– ਗੁਰਦਰਸ਼ਨ ਨਗਰ ਦਾ ਰਹਿਣ ਵਾਲਾ 60 ਸਾਲਾ ਪੁਰਸ਼ ਜੋ ਕਿ ਹਾਈਪਰਟੈਂਸ਼ਨ ਦਾ ਮਰੀਜ਼ ਸੀ।

– ਰਾਜਪੁਰਾ ’ਚ ਮਹਾਵੀਰ ਮੰਦਰ ਰੋਡ ’ਤੇ ਰਹਿਣ ਵਾਲੀ 49 ਸਾਲਾ ਔਰਤ ਜੋ ਕਿ ਕਿਡਨੀ ਦੀ ਬਿਮਾਰੀ ਦੀ ਮਰੀਜ਼ ਸੀ ਅਤੇ ਪੀ. ਜੀ. ਆਈ. ਚੰਡੀਗਡ਼੍ਹ ’ਚ ਦਾਖਲ ਸੀ।

– ਸਮਾਣਾ ਦੇ ਮਾਛੀ ਹਾਤਾ ’ਚ ਰਹਿਣ ਵਾਲਾ 52 ਸਾਲਾ ਪੁਰਸ਼ ਜੋ ਕਿ ਪੁਰਾਣਾ ਸ਼ੂਗਰ ਦਾ ਮਰੀਜ਼ ਸੀ ਅਤੇ ਐੱਸ. ਏ. ਐੱਸ. ਨਗਰ ਦੇ ਨਿੱਜੀ ਹਸਪਤਾਲ ’ਚ ਇਲਾਜ ਕਰਵਾ ਰਿਹਾ ਸੀ।

– ਪਿੰਡ ਕਲਸਾ ਤਹਿਸੀਲ ਨਾਭਾ ਦੀ ਰਹਿਣ ਵਾਲੀ 85 ਸਾਲਾ ਔਰਤ ਜੋ ਕਿ ਪੁਰਾਣੀ ਦਿਲ ਦੀ ਬੀਮਾਰੀ ਦੀ ਮਰੀਜ਼ ਸੀ।

– ਪਿੰਡ ਘਡ਼ਾਮ ਬਲਾਕ ਦੁਧਨਸਾਧਾਂ ਦਾ 58 ਸਾਲਾ ਪੁਰਸ਼ ਜੋ ਕਿ ਪੁਰਾਣਾ ਸ਼ੂਗਰ ਦਾ ਮਰੀਜ਼ ਸੀ ਅਤੇ ਪਟਿਆਲਾ ਦੇ ਨਿੱਜੀ ਹਸਪਤਾਲ ’ਚ ਦਾਖਲ ਸੀ।

– ਪਿੰਡ ਬਹਾਦਰਗਡ਼੍ਹ ਬਲਾਕ ਕੌਲੀ ਦਾ ਰਹਿਣ ਵਾਲਾ 75 ਸਾਲਾ ਬਜ਼ੁਰਗ ਜੋ ਕਿ ਪੁਰਾਣਾ ਹਾਈਪਰਟੈਂਸ਼ਨ ਦਾ ਮਰੀਜ਼ ਸੀ।

ਆਰ. ਐੱਮ. ਪੀ. ਤੇ ਪ੍ਰਾਈਵੇਟ ਡਾਕਟਰ ਕਰ ਰਹੇ ਲੋਕਾਂ ਨੂੰ ਗੁੰਮਰਾਹ!

ਸਿਹਤ ਵਿਭਾਗ ਵੱਲੋਂ ਕੋਰੋਨਾ ਅੰਕਡ਼ਿਆਂ ਬਾਰੇ ਜੋ ਅੱਜ ਬਿਆਨ ਜਾਰੀ ਕੀਤਾ ਗਿਆ, ਉਸ ’ਚ ਸਿਵਲ ਸਰਜਨ ਨੇ ਇਹ ਗੱਲ ਦੱਸੀ ਹੈ ਕਿ ਕੁੱਝ ਆਰ. ਐੱਮ. ਪੀ. ਅਤੇ ਪ੍ਰਾਈਵੇਟ ਕਲੀਨਿਕਾਂ ਦੇ ਡਾਕਟਰਾਂ ਵੱਲੋਂ ਕੋਰੋਨਾ ਦੇ ਐਂਟੀ ਬਾਡੀਜ਼ ਟੈਸਟ ਕਰਵਾ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ, ਕਿਉਂ ਜੋ ਐਂਟੀਬਾਡੀਜ਼ ਟੈਸਟ ਕੋਰੋਨਾ ਲਾਗ ਦੀ ਪਛਾਣ ਲਈ ਸਹੀ ਟੈਸਟ ਨਹੀਂ ਹੈ। ਦਿਲਚਸਪੀ ਵਾਲੀ ਗੱਲ ਇਹ ਹੈ ਕਿ ਇਸ ’ਚ ਕਿਹਾ ਗਿਆ ਹੈ ਕਿ ਅਜਿਹੇ ਗੁੰਮਰਾਹ ਕਰਨ ਵਾਲਿਆਂ ਖਿਲਾਫ ਸ਼ਿਕਾਇਤ ਮਿਲਣ ’ਤੇ ਕਾਰਵਾਈ ਕੀਤੀ ਜਾਵੇਗੀ। ਕੀ ਇਸ ਦਾ ਮਤਲਬ ਹੈ ਕਿ ਸ਼ਿਕਾਇਤ ਮਿਲਣ ਤੱਕ ਕੋਈ ਕਾਰਵਾਈ ਨਹੀਂ ਹੋਵੇਗੀ?

ਪ੍ਰਾਈਵੇਟ ਹਸਪਤਾਲਾਂ ਨੂੰ ਫਿਰ ਮਿਲੀਆਂ ਹਦਾਇਤਾਂ

ਸਿਵਲ ਸਰਜਨ ਨੇ ਪ੍ਰਾਈਵੇਟ ਹਸਪਤਾਲਾਂ ਨੂੰ ਇਕ ਵਾਰ ਫਿਰ ਤੋਂ ਕੋਵਿਡ ਦੇ ਇਲਾਜ ਲਈ ਸਰਕਾਰ ਵੱਲੋ ਪ੍ਰਮਾਨਿਤ ਇਲਾਜ ਦਰਾਂ ਦੀ ਮਰੀਜ਼ਾਂ ਤੋਂ ਵਸੂਲੀ ਕਰਨ ਅਤੇ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ। ਪ੍ਰਾਈਵੇਟ ਡਾਇਗਨੋਸਟਿਕ ਸੈਂਟਰਾਂ ਨੂੰ ਵੀ ਕਿਹਾ ਗਿਆ ਕਿ ਉਹ ਕੋਵਿਡ ਸ਼ੱਕੀ ਮਰੀਜ਼ਾਂ ਦੀ ਐਕਸਰੇ ਜਾਂ ਸਿਟੀ ਸਕੈਨ ਕਰਾਉਣ ਵਾਲੇ ਮਰੀਜ਼ਾਂ ਦੀ ਸੂਚਨਾ ਜ਼ਿਲਾ ਸਿਹਤ ਵਿਭਾਗ ਨੂੰ ਜ਼ਰੂਰ ਦੇਣ। ਇਸ ਸਬੰਧੀ ਸਾਰਾ ਰਾਬਤਾ ਸਿਹਤ ਵਿਭਾਗ ਦੀ ਈ-ਮੇਲ cmo.patiala0gmail.com or idsp_patiala0yahoo.com ਕਰਨ ਲਈ ਕਿਹਾ ਗਿਆ ਹੈ।

ਹੁਣ ਤੱਕ ਲਏ ਸੈਂਪਲ 1,27,333

ਨੈਗੇਟਿਵ 1,15,623

ਪਾਜ਼ੇਟਿਵ 9762

ਮੌਤਾਂ 270

ਤੰਦਰੁਸਤ ਹੋਏ 7343

ਐਕਟਿਵ 2149

ਰਿਪੋਰਟ ਪੈਂਡਿੰਗ 1700

Bharat Thapa

This news is Content Editor Bharat Thapa