ਯਾਤਰੀਗਣ ਕ੍ਰਿਪਾ ਕਰ ਕੇ ਧਿਆਨ ਦੇਣ! ਅੱਜ 78 ਟਰੇਨਾਂ ਰਹਿਣਗੀਆਂ ਰੱਦ

04/24/2024 11:35:44 AM

ਚੰਡੀਗੜ੍ਹ (ਲਲਨ) : ਟਰੇਨ ਦਾ ਸਫ਼ਰ ਕਰਨ ਵਾਲੇ ਲੋਕਾਂ ਲਈ ਜ਼ਰੂਰੀ ਖ਼ਬਰ ਹੈ। ਦਰਅਸਲ ਕਿਸਾਨਾਂ ਦੇ ਟਰੈਕ ਜਾਮ ਕਾਰਨ ਰੇਲਵੇ ਨੇ ਬੁੱਧਵਾਰ ਨੂੰ ਅੰਬਾਲਾ ਡਵੀਜ਼ਨ ਤੋਂ ਚੱਲਣ ਵਾਲੀਆਂ ਕਰੀਬ 78 ਰੇਲਗੱਡੀਆਂ ਰੱਦ ਕਰ ਦਿੱਤੀਆਂ ਹਨ। ਇਨ੍ਹਾਂ ’ਚ ਚੰਡੀਗੜ੍ਹ ਦੀਆਂ 8 ਰੇਲਾਂ ਵੀ ਸ਼ਾਮਲ ਹਨ। ਨਾਲ ਹੀ 8 ਗੱਡੀਆਂ ਨੂੰ ਵਾਇਆ ਚੰਡੀਗੜ੍ਹ ਡਾਇਵਰਟ ਕੀਤਾ ਜਾਵੇਗਾ। ਇਹੀ ਨਹੀਂ, ਰੇਲਵੇ ਕਈ ਰੇਲਾਂ ਨੂੰ ਦਿੱਲੀ ਤੋਂ ਡਾਇਵਰਟ ਕਰ ਰਿਹਾ ਹੈ। ਇਸ ਕਾਰਨ ਯਾਤਰੀਆਂ ਨੂੰ ਪਰੇਸ਼ਾਨੀ ਹੁੰਦੀ ਹੈ।

ਇਹ ਵੀ ਪੜ੍ਹੋ : ਮੰਤਰੀ ਅਨਮੋਲ ਗਗਨ ਮਾਨ ਹੋਏ ਸਖ਼ਤ, ਬੋਲੇ-ਕਿਸੇ ਵਹਿਮ 'ਚ ਨਾ ਰਹਿਓ, ਤੁਹਾਨੂੰ ਭਜਾਉਣਾ ਬਹੁਤ ਆ ਮੈਂ' (ਵੀਡੀਓ)
ਟਰੈਕ ਖ਼ਾਲ੍ਹੀ ਹੋਣ ਤੱਕ ਪ੍ਰਭਾਵਿਤ ਰਹਿ ਸਕਦੀਆਂ ਹਨ ਗੱਡੀਆਂ
ਇਸ ਸਬੰਧ ’ਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਕਿਸਾਨ ਟਰੈਕ ਖਾਲ੍ਹੀ ਨਹੀਂ ਕਰਦੇ, ਉਦੋਂ ਤੱਕ ਰੇਲਾਂ ਪ੍ਰਭਾਵਿਤ ਰਹਿਣਗੀਆਂ। ਰੇਲਵੇ ਵਲੋਂ ਮੰਗਲਵਾਰ ਨੂੰ ਸ਼ਤਾਬਦੀ ਅਤੇ ਸੁਪਰਫਾਸਟ ਨੂੰ ਵਾਇਆ ਚੰਡੀਗੜ੍ਹ ਚਲਾਇਆ ਗਿਆ। ਇਸੇ ਤਰ੍ਹਾਂ ਬੁੱਧਵਾਰ ਨੂੰ ਕਰੀਬ 8 ਤੋਂ ਵੱਧ ਰੇਲਾਂ ਸਾਹਨੇਵਾਲ ਵਾਇਆ ਚੰਡੀਗੜ੍ਹ-ਅੰਬਾਲਾ ਭੇਜਿਆ ਜਾਣਗੀਆਂ। ਅਧਿਕਾਰੀਆਂ ਅਨੁਸਾਰ ਜਿਨ੍ਹਾਂ ਯਾਤਰੀਆਂ ਨੇ ਆਨਲਾਈਨ ਬੁਕਿੰਗ ਕੀਤੀ ਹੈ, ਉਨ੍ਹਾਂ ਨੂੰ ਰਿਫੰਡ ਆ ਜਾਵੇਗਾ। ਰਿਜ਼ਰਵੇਸ਼ਨ ਕਾਊਂਟਰ ਤੋਂ ਲਈਆਂ ਟਿਕਟਾਂ ਨੂੰ ਕਾਊਂਟਰ ’ਤੇ ਜਾ ਕੇ ਰੱਦ ਕਰਵਾਉਣਾ ਹੋਵੇਗਾ।

ਇਹ ਵੀ ਪੜ੍ਹੋ : ਮੈਡੀਕਲ ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਜਾਰੀ ਕੀਤਾ ਗਿਆ ਸਰਕੂਲਰ
ਇਹ ਗੱਡੀਆਂ ਰਹਿਣਗੀਆਂ ਬੰਦ
12241-42 ਚੰਡੀਗੜ੍ਹ-ਅੰਮ੍ਰਿਤਸਰ
12411-12 ਅੰਮ੍ਰਿਤਸਰ-ਚੰਡੀਗੜ੍ਹ
14629-30 ਚੰਡੀਗੜ੍ਹ-ਫਿਰੋਜ਼ਪੁਰ
04569-30 ਕਾਲਕਾ-ਅੰਬਾਲਾ ਪੈਸੇਂਜਰ
ਇਨ੍ਹਾਂ ਨੂੰ ਕੀਤਾ ਗਿਆ ਡਾਇਵਰਟ
12013-14 ਨਵੀਂ ਦਿੱਲੀ–ਅੰਮ੍ਰਿਤਸਰ
12029-30 ਅੰਮ੍ਰਿਤਸਰ-ਨਵੀਂ ਦਿੱਲੀ
12237-38 ਵਾਰਾਨਸੀ-ਜੰਮੂ
15098-99 ਜੰਮੂਤਵੀ-ਭਾਗਲਪੁਰ
15651-52 ਗੁਆਟੀ-ਜੰਮੂ ਤਵੀ
12469 ਕਾਨਪੁਰ ਸੈਂਟਰਲ- ਜੰਮੂ ਤਵੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 

Babita

This news is Content Editor Babita